Monday, February 14, 2011

ਸਾਵਧਾਨ! ਇੰਗਲੈਂਡ ਭੇਜਣ ਵਾਲੇ ਏਜੰਟਾਂ ਤੋਂ,,!!!

ਵਿਦਿਆਰਥੀ ਬਣ ਰਹੇ ਨੇ ਸ਼ਿਕਾਰ
ਜਲੰਧਰ,  (ਸੁਧੀਰ, ਵਰਿਆਣਾ)- ਟਿੰਗ ਟਾਂਗ, ਕ੍ਰਿਪਾ ਕਰਕੇ ਕਰ ਧਿਆਨ ਦਿਓ, ਪੰਜਾਬ ਤੋਂ ਚੱਲ ਕੇ ਯੂ. ਕੇ. ਜਾਣ ਵਾਲੀ ਫਲਾਈਟ ਨੰਬਰ 98770 ਬਿਲਕੁੱਲ ਤਿਆਰ ਖੜ੍ਹੀ ਹੈ, ਜਿਹੜੇ ਯਾਤਰੀ ਪੰਜਾਬ ਤੋਂ ਯੂ. ਕੇ. ਜਾਣਾ ਚਾਹੁੰਦੇ ਹਨ, ਉਹ ਕ੍ਰਿਪਾ ਕਰਕੇ ਉਨ੍ਹਾਂ ਦੇ ਮੋਬਾਈਲ ‘ਤੇ ਸੰਪਰਕ ਕਰਕੇ ਜਾਂ ਉਨ੍ਹਾਂ ਦੇ ਦਫ਼ਤਰ ਆ ਕੇ 2 ਲੱਖ ਰੁਪਏ ਜਮ੍ਹਾ ਕਰਵਾਉਣ ਅਤੇ ਯੂ. ਕੇ. ਜਾਣ ਦੀ ਆਪਣੀ ਸੀਟ ਪੱਕੀ ਕਰਵਾਉਣ।
ਜੇਕਰ ਤੁਸੀਂ ਇਸ ਤਰ੍ਹਾਂ ਦੀ ਮਿੱਠੀ ਆਵਾਜ਼ ਕਿਧਰੇ ਵੀ ਸੁਣ ਰਹੇ ਹੋਵੋ ਤਾਂ ਇਹ ਸਮਝਣਾ ਕਿ ਇਹ ਆਵਾਜ਼ ਰੇਲਵੇ ਸਟੇਸ਼ਨ ਤੋਂ ਕਿਧਰੇ ਆ ਰਹੀ ਹੈ। ਇਸ ਤਰ੍ਹਾਂ ਦੀ ਆਵਾਜ਼ ਸੁਣਦੇ ਹੀ ਤੁਸੀਂ ਸਾਵਧਾਨ ਹੋ ਜਾਓ। ਲੋਕਾਂ ਨੂੰ ਗੁੰਮਰਾਹ ਕਰਨ ਲਈ ਪੰਜਾਬ ਦੇ ਕਈ ਕਥਿਤ ਏਜੰਟਾਂ ਨੇ ਨਵੇਂ ਅੰਦਾਜ਼ ਨਾਲ ਆਪਣਾ ਮੱਕੜ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਵਿਚ ਲੋਕਾਂ ਨੂੰ ਗੁੰਮਰਾਹ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਯੂ. ਕੇ. ਸਿਰਫ ਡੇਢ ਤੋਂ 2 ਲੱਖ ਦੇ ਕੇ ਜਾ ਸਕਦੇ ਹੋ ਪਰ ਤੁਸੀਂ ਇਹ ਬਿਲਕੁਲ ਨਹੀਂ ਸਮਝਣਾ ਕਿ ਉਕਤ ਏਜੰਟ ਨੇ ਤੁਹਾਡੇ ਇਕ ਸਾਲ ਦੇ ਕੋਰਸ  ਦੀ ਫੀਸ ਵੀ ਉਨ੍ਹਾਂ ਰੁਪਇਆਂ ਨਾਲ ਅਦਾ ਕਰ ਦਿੱਤੀ ਹੈ ਕਿਉਂਕਿ ਉਥੇ ਜਾ ਕੇ ਤੁਹਾਨੂੰ ਕਾਲਜ ਦੀ ਫੀਸ ਖੁਦ ਅਦਾ ਕਰਨੀ ਪੈ ਸਕਦੀ ਹੈ। ਨਹੀਂ ਤਾਂ ਤੁਹਾਨੂੰ ਕਾਲਜ ਵਿਚ ਪੜ੍ਹਨ ਵੀ ਨਹੀਂ ਦਿੱਤਾ ਜਾਵੇਗਾ। ਜੇਕਰ ਕੁਝ ਸਮਾਂ ਪਹਿਲਾਂ ਦੇਖਿਆ ਜਾਵੇ ਤਾਂ ਕਈ ਕਥਿਤ ਏਜੰਟ ਲੋਕਾਂ ਤੋਂ 25-25 ਹਜ਼ਾਰ ਰੁਪਏ ਪ੍ਰੋਸੈਸਿੰਗ ਫੀਸ ਵਜੋਂ ਲੈਂਦੇ ਸਨ ਪਰ ਹੁਣ 25-25 ਹਜ਼ਾਰ ਪ੍ਰੋਸੈਸਿੰਗ ਫੀਸ ਨਾ ਲੈਣ ਦੇ ਬਾਅਦ ਉਨ੍ਹਾਂ ਨੇ ਲੋਕਾਂ ਤੋਂ ਵੀਜ਼ਾ ਲੱਗਣ ਦੇ ਬਾਅਦ  ਡੇਢ-ਦੋ ਲੱਖ ਸੁੱਕੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਉਥੇ ਗਏ ਪੰਜਾਬ ਦੇ ਕਈ ਸੈਂਕੜੇ ਵਿਦਿਆਰਥੀਆਂ ਨੂੰ ਕਾਲਜ ਦੀ ਹੋਰ ਫੀਸ ਦੇ ਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਗੱਲ ਨੂੰ ਲੈ ਕੇ ਉਥੇ ਪਹੁੰਚੇ ਕਈ ਵਿਦਿਆਰਥੀਆਂ ਦੀ ਪੰਜਾਬ ਦੇ ਕਈ ਏਜੰਟਾਂ ਨਾਲ ਫੋਨ ਵਾਰਤਾ ਦੌਰਾਨ ਨੋਕ-ਝੋਕ ਵੀ ਹੋਈ ਹੈ।

0 commenti:

Post a Comment