ਲਾਹੌਰ, 5 ਫਰਵਰੀ-ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਸਰਗਰਨੇ ਹਾਫਿਜ਼ ਮੁਹੰਮਦ ਸਈਦ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਜੰਮੂ-ਕਸ਼ਮੀਰ ਛੱਡ ਦੇਵੇ ਜਾਂ ‘ਯੁੱਧ’ ਲਈ ਤਿਆਰ ਰਹੇ। ਉਸਦੇ ਸੰਗਠਨ ਨੇ ਅੱਜ ‘ਕਸ਼ਮੀਰ ਏਕਤਾ ਦਿਵਸ’ ਦਾ ਆਯੋਜਨ ਕੀਤਾ ਸੀ। ਲਾਹੌਰ ਦੇ ਨੇੜੇ ਅੱਜ ਲਗਭਗ 20 ਹਜ਼ਾਰ ਹਮਾਇਤੀਆਂ ਨੂੰ ਸੰਬੋਧਨ ਕਰਦੇ ਹੋਏ ਸਈਦ ਨੇ ਕਿਹਾ ਕਿ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਭਾਰਤ ਕਸ਼ਮੀਰ ਛੱਡੇ ਜਾਂ ਫਿਰ ਯੁੱਧ ਲਈ ਤਿਆਰ ਰਹੇ। ਇਸ ਸਭਾ ਵਿਚ ਭਾਰਤ ਵਿਰੋਧੀ ਨਾਅਰੇ ਲਾਏ ਗਏ। ਸਈਦ ਨੇ ਕਿਹਾ ਕਿ ਜੇ ਕਸ਼ਮੀਰੀਆਂ ਨੂੰ ਆਜ਼ਾਦੀ ਨਹੀਂ ਦਿੱਤੀ ਜਾਂਦੀ ਤੇ ਅਸੀਂ ਕਸ਼ਮੀਰ ਸਮੇਤ ਪੂਰੇ ਭਾਰਤ ‘ਤੇ ਕਬਜ਼ਾ ਕਰ ਲਵਾਂਗਾ। ਅਸੀਂ ਭਾਰਤ ਦੇ ਖਿਲਾਫ ਯੁੱਧ ਛੇੜਾਂਗੇ। ਸਾਡੀ ਯੋਜਨਾ ਕਸ਼ਮੀਰ ਨੂੰ ਹਾਸਲ ਕਰਨ ਦੀ ਹੈ।
0 commenti:
Post a Comment