Thursday, February 3, 2011

ਕੀ ਤੁਸੀਂ ਐਲਰਜੀ ਤੋਂ ਪ੍ਰੇਸ਼ਾਨ ਹੋ?


ਐਲਰਜੀ ਦਾ ਨਾਂ ਆਉਂਦਿਆਂ ਹੀ ਯਾਦ ਆਉਂਦਾ ਹੈ ਜ਼ੁਕਾਮ, ਖਾਂਸੀ, ਨੱਕ ਵਗਣਾ, ਤੇਜ਼ ਸੁਗੰਧ ਅਤੇ ਦੁਰਗੰਧ ਦਾ ਸਹਿਣ ਨਾ ਹੋਣਾ, ਛਿੱਕਾਂ ਆਉਣਾ, ਨੱਕ ਦਾ ਬੰਦ ਹੋਣਾ, ਨੱਕ ‘ਚੋਂ ਖੂਨ ਆਉਣਾ, ਇਚਿੰਗ ਹੋਣਾ ਆਦਿ। ਇਹ ਸਭ ਐਲਰਜੀ ਕਾਰਨ ਹੀ ਹੁੰਦੇ ਹਨ।
ਇਨ੍ਹਾਂ ਸਭ ‘ਚ ਕਾਮਨ ਐਲਰਜੀ ਸਾਹ ਪ੍ਰਣਾਲੀ ‘ਚ ਇਨਫੈਕਸ਼ਨ ਨਾਲ ਹੁੰਦੀ ਹੈ ਕਿਉਂਕਿ ਸਾਹ ਪ੍ਰਣਾਲੀ ਸਾਡੀ ਲੈਣ ਅਤੇ ਛੱਡਣ ਦੀ ਪ੍ਰਕਿਰਿਆ ‘ਚ ਮਦਦ ਕਰਦੀ ਹੈ। ਨੱਕ ‘ਚ ਕਿਸੇ ਵੀ ਕਿਸਮ ਦੀ ਇਨਫੈਕਸ਼ਨ ਜਾਂ ਰੁਕਾਵਟ ਇਸ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਉਂਝ ਐਲਰਜੀ ਕਈ ਤਰ੍ਹਾਂ ਦੀ ਹੋ ਸਕਦੀ ਹੈ, ਜਿਵੇਂ ਫੂਡ ਐਲਰਜੀ, ਵਾਯੂਮੰਡਲ ਤੋਂ ਪੈਦਾ ਹੋਣ ਵਾਲੀ ਐਲਰਜੀ, ਦਵਾਈਆਂ ਰਾਹੀਂ ਐਲਰਜੀ, ਪੇਂਟ, ਤਾਰਪੀਨ ਤੇਲ, ਸੈਂਟ, ਡਿਓ ਦੀ ਤੇਜ਼ ਸੁਗੰਧ ਤੋਂ ਐਲਰਜੀ, ਬੀਮਾਰਾਂ ਦੇ ਸੰਪਰਕ ਨਾਲ ਐਲਰਜੀ। ਖਾਧ ਪਦਾਰਥਾਂ ਤੋਂ ਵੀ ਐਲਰਜੀ ਹੋ ਸਕਦੀ ਹੈ। ਆਪਣੀ ਰੁਟੀਨ ਦੇ ਖਾਣ-ਪੀਣ ਨੂੰ ਨੋਟ ਕਰੋ ਅਤੇ ਦੇਖੋ ਕਿ ਕਿਸ ਦਿਨ ਕੀ ਖਾਣ ਨਾਲ ਤੁਹਾਨੂੰ ਐਲਰਜੀ ਹੋਈ ਹੈ।
ਜਦੋਂ ਮੌਸਮ ਬਦਲਦਾ ਹੈ ਤਾਂ ਗਰਮੀਆਂ ਪਿੱਛੋਂ ਬਾਰਿਸ਼ਾਂ ਅਤੇ ਬਾਰਿਸ਼ਾਂ ਪਿੱਛੋਂ ਸਰਦੀਆਂ ਆਉਣ ‘ਤੇ ਕੁਝ ਲੋਕਾਂ ਦਾ ਨੱਕ ਬੰਦ ਹੋ ਜਾਂਦਾ ਹੈ, ਕੁਝ ਦਾ ਨੱਕ ਵਧੇਰੇ ਵਗਣ ਲੱਗਦਾ ਹੈ, ਸਾਧਾਰਨ ਖਾਂਸੀ, ਜ਼ੁਕਾਮ, ਛਿੱਕਾਂ ਆਦਿ ਤੁਹਾਡੇ ਸਰੀਰ ‘ਤੇ ਅਸਰ ਪਾਉਂਦੀਆਂ ਹਨ। ਇਸ ਦਾ ਅਰਥ ਹੈ ਕਿ ਵਾਤਾਵਰਣ ‘ਚ ਤਬਦੀਲੀ ਕਾਰਨ ਹੀ ਅਜਿਹਾ ਹੋ ਰਿਹਾ ਹੈ। ਇਸ ਤਬਦੀਲੀ ਲਈ ਖੁਦ ਨੂੰ ਪਹਿਲਾਂ ਹੀ ਤਿਆਰ ਰੱਖੋ।
ਜਿਹੜੇ ਦਿਨਾਂ ‘ਚ ਫਸਲਾਂ ਕੱਟੀਆਂ ਜਾਂਦੀਆਂ ਹਨ, ਉਨ੍ਹਾਂ ਦਿਨਾਂ ‘ਚ ਵਾਤਾਵਰਣ ‘ਚ ਪੋਲੇਨ ਉੱਡਦਾ ਹੈ। ਇਹ ਵੀ ਐਲਰਜੀ ਦਾ ਕਾਰਨ ਹੈ। ਪ੍ਰਦੂਸ਼ਣ ਵੀ ਐਲਰਜੀ ਦਾ ਇਕ ਬਹੁਤ ਵੱਡਾ ਕਾਰਨ ਹੈ। ਆਵਾਜਾਈ ਦੇ ਸਾਧਨਾਂ ‘ਚੋਂ ਨਿਕਲਣ ਵਾਲਾ ਧੂੰਆਂ, ਸੁੱਕੇ ਪੱਤਿਆਂ ਨੂੰ ਸਾੜਣ ਨਾਲ ਨਿਕਲਣ ਵਾਲਾ ਧੂੰਆਂ, ਫੈਕਟਰੀਆਂ ‘ਚੋਂ ਨਿਕਲਣ ਵਾਲਾ ਧੂੰਆਂ ਆਦਿ ਸਾਹ ਨਾਲੀ ਰਾਹੀਂ ਅੰਦਰ ਪਹੁੰਚ ਕੇ ਸਾਹ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ।
ਕਦੇ-ਕਦੇ ਦਵਾਈਆਂ ਵੀ ਸਰੀਰ ‘ਚ ਐਲਰਜੀ ਦਾ ਕਾਰਨ ਬਣ ਜਾਂਦੀਆਂ ਹਨ। ਕੁਝ ਦਵਾਈਆਂ ਅਜਿਹੀਆਂ ਹੁੰਦੀਆਂ ਹਨ, ਜਿਵੇਂ ਪੈਂਸੀਲਿਨ, ਬੂਫ੍ਰੇਨ ਆਦਿ। ਇਨ੍ਹਾਂ ਤੋਂ ਇਲਾਵਾ ਵੀ ਕਈ ਦਵਾਈਆਂ ਐਲਰਜਿਕ ਹੁੰਦੀਆਂ ਹਨ। ਦਵਾਈਆਂ ਤੋਂ ਐਲਰਜੀ ਹੋਣ ‘ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਤਾਂਕਿ ਐਂਟੀ ਐਲਰਜੀ ਦਵਾਈਆਂ ਲੈ ਕੇ ਵਧਦੀ ਤਕਲੀਫ ਨੂੰ ਠੀਕ ਕੀਤਾ ਜਾ ਸਕੇ। ਅਗਾਂਹ ਤੋਂ ਕਿਸੇ ਵੀ ਡਾਕਟਰ ਕੋਲ ਜਾਓ ਤਾਂ ਉਸ ਨੂੰ ਉਨ੍ਹਾਂ ਦਵਾਈਆਂ ਬਾਰੇ ਦੱਸ ਦਿਓ ਜਿਨ੍ਹਾਂÎ ਤੋਂ ਤੁਹਾਨੂੰ ਐਲਰਜੀ ਹੈ।
ਕਦੇ-ਕਦੇ ਜਾਨਵਰਾਂ ਦੇ ਨੇੜੇ ਜਾਣ ਜਾਂ ਕੁਝ ਖਾਸ ਰੁੱਖ-ਪੌਦਿਆਂ ਤੋਂ ਵੀ ਐਲਰਜੀ ਹੁੰਦੀ ਹੈ। ਅਜਿਹੇ ‘ਚ ਇਨ੍ਹਾਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖੋ। ਜਾਨਵਰਾਂ ਦੇ ਸੰਪਰਕ ‘ਚ ਨਾ ਆਓ। ਜੇਕਰ ਘਰ ‘ਚ ਕੋਈ ਪਾਲਤੂ ਜਾਨਵਰ ਹੈ ਤਾਂ ਉਸ ਨੂੰ ਗੋਦੀ ‘ਚ ਨਾ ਚੁੱਕੋ। ਨਾ ਤਾਂ ਉਸ ਨੂੰ ਬਿਸਤਰੇ ‘ਤੇ ਬਿਠਾਓ, ਨਾ ਹੀ ਆਪਣੇ ਕਮਰੇ ‘ਚ ਉਸ ਨੂੰ ਆਉਣ ਦਿਓ। ਆਪਣੇ ਸਰੀਰ ਦੇ ਕਿਸੇ ਵੀ ਅੰਗ ਨੂੰ ਛੂਹਣ ਜਾਂ ਚੱਟਣ ਨਾ ਦਿਓ, ਖਾਸਕਰ ਉਸ ਦੇ ਸਲਾਈਵਾ ਤੋਂ ਖੁਦ ਨੂੰ ਬਚਾ ਕੇ ਰੱਖੋ।
ਬਹੁਤ ਸਾਰੇ ਲੋਕਾਂ ਨੂੰ ਪਰਫਿਊਮ ਜਾਂ ਸੁਗੰਧ ਜਾਂ ਕਿਸੇ ਚੀਜ਼ ਦੀ ਤੇਜ਼ ਦੁਰਗੰਧ ਤੋਂ ਐਲਰਜੀ ਹੁੰਦੀ ਹੈ। ਸਰੀਰ ‘ਤੇ ਛੋਟੇ-ਛੋਟੇ ਦਾਣੇ ਜਾਂ ਪੈਚੇਜ਼ ਹੋ ਜਾਂਦੇ ਹਨ, ਜਿਨ੍ਹਾਂ ‘ਤੇ ਬੜੀ ਖਾਰਸ਼ ਹੁੰਦੀ ਹੈ। ਅਜਿਹੇ ‘ਚ ਪਰਫਿਊਮ ਦੀ ਵਰਤੋਂ ਨਾ ਕਰੋ, ਦੁਰਗੰਧ ਵਾਲੀਆਂ ਚੀਜ਼ਾਂ ਜਾਂ ਸਥਾਨ ਤੋਂ ਦੂਰ ਰਹੋ।
ਬਚਾਅ ਦੇ ਉਪਾਅ
ਪੋਲੇਨ ਅਤੇ ਡਸਟ ਤੋਂ ਐਲਰਜੀ ਹੋਣ ‘ਤੇ ਮਾਸਕ ਦੀ ਵਰਤੋਂ ਕਰੋ।
ਬਹੁਤਾ ਠੰਡਾ ਪਾਣੀ, ਕੋਲਡ ਡਿੰ੍ਰਕਸ ਜਾਂ ਕਿਸੇ ਵਧੇਰੇ ਗਰਮ ਚੀਜ਼ ਦੀ ਵਰਤੋਂ ਨਾ ਕਰੋ।
ਨਮੀ ਯੁਕਤ ਸਥਾਨਾਂ ‘ਤੇ ਨਾ ਰਹੋ। c ਘਰ ਨੂੰ ਐਲਰਜੀ ਫ੍ਰੀ ਬਣਾਓ। ਘਰ ਨੂੰ ਸਾਫ ਰੱਖੋ। ਪਾਲਤੂ ਜਾਨਵਰ ਨਾ ਪਾਲੋ। ਦਿਨ ਵੇਲੇ ਖਿੜਕੀ, ਦਰਵਾਜ਼ੇ ਥੋੜ੍ਹੀ ਦੇਰ ਲਈ ਖੋਲ੍ਹ ਦਿਓ।
ਘਰ ‘ਚ ਬਹੁਤਾ ਕੂੜਾ ਜਾਂ ਬੇਕਾਰ ਸਾਮਾਨ ਨਾ ਰੱਖੋ।
ਪਰਦਿਆਂ, ਬੈੱਡ ਸ਼ੀਟਾਂ, ਪਿੱਲੋ ਕਵਰ ਨੂੰ ਰੁਟੀਨ ‘ਚ ਤੈਅ ਸਮੇਂ ਪਿੱਛੋਂ ਬਦਲਦੇ ਰਹੋ। ਜਦੋਂ ਵੀ ਫੋਮ, ਰਬੜ ਟੁੱਟਣ ਲੱਗੇ, ਤੁਰੰਤ ਬਦਲ ਦਿਓ।
ਪਾਲਤੂ ਜਾਨਵਰਾਂ ਤੋਂ ਦੂਰੀ ਬਣਾ ਕੇ ਰੱਖੋ।
ਵਧੇਰੇ ਐਂਟੀ ਐਲਰਜਿਕ ਦਵਾਈਆਂ ਦੀ ਵਰਤੋਂ ਨਾ ਕਰੋ। ਇਸ ਨਾਲ ਇਮਿਊਨਿਟੀ ਸਿਸਟਮ ਪ੍ਰਭਾਵਿਤ ਹੁੰਦਾ ਹੈ!

0 commenti:

Post a Comment