ਜਨੇਵਾ, 15 ਫਰਵਰੀ – ਸ਼ਰਾਬ ਪੀਣ ਕਾਰਨ ਹਰ ਸਾਲ ਦੁਨੀਆ ਭਰ ਵਿਚ 20 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਵਿਸ਼ਵ ਸਿਹਤ ਸੰਗਠਨ ਨੇ ਇਹ ਜਾਣਕਾਰੀ ਦਿੱਤੀ ਹੈ। ਡਬਲਯੂ. ਐੱਚ. ਓ. ‘ਚ ਗੈਰ ਸੰਚਾਰੀ ਰੋਗ ਅਤੇ ਮਾਨਸਿਕ ਸਿਹਤ ਮਾਮਲਿਆਂ ਦੇ ਸਹਾਇਕ ਮਹਾਨਿਰਦੇਸ਼ਕ ਏਲਾ ਅਲਵਾਨ ਨੇ ਦੱਸਿਆ ਕਿ ਸ਼ਰਾਬ ਦਾ ਸੇਵਨ ਦੁਨੀਆ ਭਰ ਵਿਚ ਇਕ ਪ੍ਰਮੁੱਖ ਸਮੱਸਿਆ ਹੈ ਅਤੇ ਇਹ ਹਰ ਸਾਲ ਲੱਖਾਂ ਲੋਕਾਂ ਨੂੰ ਨਿਗਲ ਜਾਂਦੀ ਹੈ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨ ਲੋਕ ਵੀ ਸ਼ਾਮਲ ਹੁੰਦੇ ਹਨ। ਅਲਵਾਨ ਨੇ ਦੱਸਿਆ ਕਿ ਸ਼ਰਾਬ ਦੇ ਸੇਵਨ ਨਾਲ ਨਾ ਸਿਰਫ ਕੈਂਸਰ, ਲੀਵਰ ਜਾਂ ਮਿਰਗੀ ਵਰਗੀਆਂ ਬੀਮਾਰੀਆਂ ਹੁੰਦੀਆਂ ਹਨ, ਬਲਕਿ ਇਹ ਹਿੰਸਾ ਅਤੇ ਦੁਰਘਟਨਾਵਾਂ ਵਿਚ ਜ਼ਖਮੀ ਹੋਣ ਦਾ ਕਾਰਨ ਬਣਦੀਆਂ ਹਨ। ਰੂਸ ਵਿਚ ਪੰਜ ਵਿਚੋਂ ਇਕ ਮੌਤ ਦਾ ਕਾਰਨ ਸ਼ਰਾਬ ਦਾ ਸੇਵਨ ਹੁੰਦਾ ਹੈ,
Showing posts with label visa. Show all posts
Showing posts with label visa. Show all posts
Wednesday, February 16, 2011
ਸ਼ਰਾਬ ਪੀਣ ਨਾਲ ਹਰ ਸਾਲ 20 ਲੱਖ ਲੋਕਾਂ ਦੀ ਮੌਤ
Etichette:
alcohol,
death,
dil marjana,
download,
jagbani,
latest,
marjana86,
sachkahoon,
vickyitaly,
visa
Monday, February 14, 2011
ਸਾਵਧਾਨ! ਇੰਗਲੈਂਡ ਭੇਜਣ ਵਾਲੇ ਏਜੰਟਾਂ ਤੋਂ,,!!!
ਵਿਦਿਆਰਥੀ ਬਣ ਰਹੇ ਨੇ ਸ਼ਿਕਾਰ
ਜਲੰਧਰ, (ਸੁਧੀਰ, ਵਰਿਆਣਾ)- ਟਿੰਗ ਟਾਂਗ, ਕ੍ਰਿਪਾ ਕਰਕੇ ਕਰ ਧਿਆਨ ਦਿਓ, ਪੰਜਾਬ ਤੋਂ ਚੱਲ ਕੇ ਯੂ. ਕੇ. ਜਾਣ ਵਾਲੀ ਫਲਾਈਟ ਨੰਬਰ 98770 ਬਿਲਕੁੱਲ ਤਿਆਰ ਖੜ੍ਹੀ ਹੈ, ਜਿਹੜੇ ਯਾਤਰੀ ਪੰਜਾਬ ਤੋਂ ਯੂ. ਕੇ. ਜਾਣਾ ਚਾਹੁੰਦੇ ਹਨ, ਉਹ ਕ੍ਰਿਪਾ ਕਰਕੇ ਉਨ੍ਹਾਂ ਦੇ ਮੋਬਾਈਲ ‘ਤੇ ਸੰਪਰਕ ਕਰਕੇ ਜਾਂ ਉਨ੍ਹਾਂ ਦੇ ਦਫ਼ਤਰ ਆ ਕੇ 2 ਲੱਖ ਰੁਪਏ ਜਮ੍ਹਾ ਕਰਵਾਉਣ ਅਤੇ ਯੂ. ਕੇ. ਜਾਣ ਦੀ ਆਪਣੀ ਸੀਟ ਪੱਕੀ ਕਰਵਾਉਣ।
ਜੇਕਰ ਤੁਸੀਂ ਇਸ ਤਰ੍ਹਾਂ ਦੀ ਮਿੱਠੀ ਆਵਾਜ਼ ਕਿਧਰੇ ਵੀ ਸੁਣ ਰਹੇ ਹੋਵੋ ਤਾਂ ਇਹ ਸਮਝਣਾ ਕਿ ਇਹ ਆਵਾਜ਼ ਰੇਲਵੇ ਸਟੇਸ਼ਨ ਤੋਂ ਕਿਧਰੇ ਆ ਰਹੀ ਹੈ। ਇਸ ਤਰ੍ਹਾਂ ਦੀ ਆਵਾਜ਼ ਸੁਣਦੇ ਹੀ ਤੁਸੀਂ ਸਾਵਧਾਨ ਹੋ ਜਾਓ। ਲੋਕਾਂ ਨੂੰ ਗੁੰਮਰਾਹ ਕਰਨ ਲਈ ਪੰਜਾਬ ਦੇ ਕਈ ਕਥਿਤ ਏਜੰਟਾਂ ਨੇ ਨਵੇਂ ਅੰਦਾਜ਼ ਨਾਲ ਆਪਣਾ ਮੱਕੜ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਵਿਚ ਲੋਕਾਂ ਨੂੰ ਗੁੰਮਰਾਹ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਯੂ. ਕੇ. ਸਿਰਫ ਡੇਢ ਤੋਂ 2 ਲੱਖ ਦੇ ਕੇ ਜਾ ਸਕਦੇ ਹੋ ਪਰ ਤੁਸੀਂ ਇਹ ਬਿਲਕੁਲ ਨਹੀਂ ਸਮਝਣਾ ਕਿ ਉਕਤ ਏਜੰਟ ਨੇ ਤੁਹਾਡੇ ਇਕ ਸਾਲ ਦੇ ਕੋਰਸ ਦੀ ਫੀਸ ਵੀ ਉਨ੍ਹਾਂ ਰੁਪਇਆਂ ਨਾਲ ਅਦਾ ਕਰ ਦਿੱਤੀ ਹੈ ਕਿਉਂਕਿ ਉਥੇ ਜਾ ਕੇ ਤੁਹਾਨੂੰ ਕਾਲਜ ਦੀ ਫੀਸ ਖੁਦ ਅਦਾ ਕਰਨੀ ਪੈ ਸਕਦੀ ਹੈ। ਨਹੀਂ ਤਾਂ ਤੁਹਾਨੂੰ ਕਾਲਜ ਵਿਚ ਪੜ੍ਹਨ ਵੀ ਨਹੀਂ ਦਿੱਤਾ ਜਾਵੇਗਾ। ਜੇਕਰ ਕੁਝ ਸਮਾਂ ਪਹਿਲਾਂ ਦੇਖਿਆ ਜਾਵੇ ਤਾਂ ਕਈ ਕਥਿਤ ਏਜੰਟ ਲੋਕਾਂ ਤੋਂ 25-25 ਹਜ਼ਾਰ ਰੁਪਏ ਪ੍ਰੋਸੈਸਿੰਗ ਫੀਸ ਵਜੋਂ ਲੈਂਦੇ ਸਨ ਪਰ ਹੁਣ 25-25 ਹਜ਼ਾਰ ਪ੍ਰੋਸੈਸਿੰਗ ਫੀਸ ਨਾ ਲੈਣ ਦੇ ਬਾਅਦ ਉਨ੍ਹਾਂ ਨੇ ਲੋਕਾਂ ਤੋਂ ਵੀਜ਼ਾ ਲੱਗਣ ਦੇ ਬਾਅਦ ਡੇਢ-ਦੋ ਲੱਖ ਸੁੱਕੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਉਥੇ ਗਏ ਪੰਜਾਬ ਦੇ ਕਈ ਸੈਂਕੜੇ ਵਿਦਿਆਰਥੀਆਂ ਨੂੰ ਕਾਲਜ ਦੀ ਹੋਰ ਫੀਸ ਦੇ ਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਗੱਲ ਨੂੰ ਲੈ ਕੇ ਉਥੇ ਪਹੁੰਚੇ ਕਈ ਵਿਦਿਆਰਥੀਆਂ ਦੀ ਪੰਜਾਬ ਦੇ ਕਈ ਏਜੰਟਾਂ ਨਾਲ ਫੋਨ ਵਾਰਤਾ ਦੌਰਾਨ ਨੋਕ-ਝੋਕ ਵੀ ਹੋਈ ਹੈ।

agent,
Dera Sacha Sauda,
dil marjana,
download,
eurup,
forign,
live cricket,
marjana86,
punjabi,
student,
travel,
uk,
vickyitaly,
visa
Thursday, February 3, 2011
ਕੀ ਤੁਸੀਂ ਐਲਰਜੀ ਤੋਂ ਪ੍ਰੇਸ਼ਾਨ ਹੋ?
ਐਲਰਜੀ ਦਾ ਨਾਂ ਆਉਂਦਿਆਂ ਹੀ ਯਾਦ ਆਉਂਦਾ ਹੈ ਜ਼ੁਕਾਮ, ਖਾਂਸੀ, ਨੱਕ ਵਗਣਾ, ਤੇਜ਼ ਸੁਗੰਧ ਅਤੇ ਦੁਰਗੰਧ ਦਾ ਸਹਿਣ ਨਾ ਹੋਣਾ, ਛਿੱਕਾਂ ਆਉਣਾ, ਨੱਕ ਦਾ ਬੰਦ ਹੋਣਾ, ਨੱਕ ‘ਚੋਂ ਖੂਨ ਆਉਣਾ, ਇਚਿੰਗ ਹੋਣਾ ਆਦਿ। ਇਹ ਸਭ ਐਲਰਜੀ ਕਾਰਨ ਹੀ ਹੁੰਦੇ ਹਨ।
ਇਨ੍ਹਾਂ ਸਭ ‘ਚ ਕਾਮਨ ਐਲਰਜੀ ਸਾਹ ਪ੍ਰਣਾਲੀ ‘ਚ ਇਨਫੈਕਸ਼ਨ ਨਾਲ ਹੁੰਦੀ ਹੈ ਕਿਉਂਕਿ ਸਾਹ ਪ੍ਰਣਾਲੀ ਸਾਡੀ ਲੈਣ ਅਤੇ ਛੱਡਣ ਦੀ ਪ੍ਰਕਿਰਿਆ ‘ਚ ਮਦਦ ਕਰਦੀ ਹੈ। ਨੱਕ ‘ਚ ਕਿਸੇ ਵੀ ਕਿਸਮ ਦੀ ਇਨਫੈਕਸ਼ਨ ਜਾਂ ਰੁਕਾਵਟ ਇਸ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਉਂਝ ਐਲਰਜੀ ਕਈ ਤਰ੍ਹਾਂ ਦੀ ਹੋ ਸਕਦੀ ਹੈ, ਜਿਵੇਂ ਫੂਡ ਐਲਰਜੀ, ਵਾਯੂਮੰਡਲ ਤੋਂ ਪੈਦਾ ਹੋਣ ਵਾਲੀ ਐਲਰਜੀ, ਦਵਾਈਆਂ ਰਾਹੀਂ ਐਲਰਜੀ, ਪੇਂਟ, ਤਾਰਪੀਨ ਤੇਲ, ਸੈਂਟ, ਡਿਓ ਦੀ ਤੇਜ਼ ਸੁਗੰਧ ਤੋਂ ਐਲਰਜੀ, ਬੀਮਾਰਾਂ ਦੇ ਸੰਪਰਕ ਨਾਲ ਐਲਰਜੀ। ਖਾਧ ਪਦਾਰਥਾਂ ਤੋਂ ਵੀ ਐਲਰਜੀ ਹੋ ਸਕਦੀ ਹੈ। ਆਪਣੀ ਰੁਟੀਨ ਦੇ ਖਾਣ-ਪੀਣ ਨੂੰ ਨੋਟ ਕਰੋ ਅਤੇ ਦੇਖੋ ਕਿ ਕਿਸ ਦਿਨ ਕੀ ਖਾਣ ਨਾਲ ਤੁਹਾਨੂੰ ਐਲਰਜੀ ਹੋਈ ਹੈ।
ਜਦੋਂ ਮੌਸਮ ਬਦਲਦਾ ਹੈ ਤਾਂ ਗਰਮੀਆਂ ਪਿੱਛੋਂ ਬਾਰਿਸ਼ਾਂ ਅਤੇ ਬਾਰਿਸ਼ਾਂ ਪਿੱਛੋਂ ਸਰਦੀਆਂ ਆਉਣ ‘ਤੇ ਕੁਝ ਲੋਕਾਂ ਦਾ ਨੱਕ ਬੰਦ ਹੋ ਜਾਂਦਾ ਹੈ, ਕੁਝ ਦਾ ਨੱਕ ਵਧੇਰੇ ਵਗਣ ਲੱਗਦਾ ਹੈ, ਸਾਧਾਰਨ ਖਾਂਸੀ, ਜ਼ੁਕਾਮ, ਛਿੱਕਾਂ ਆਦਿ ਤੁਹਾਡੇ ਸਰੀਰ ‘ਤੇ ਅਸਰ ਪਾਉਂਦੀਆਂ ਹਨ। ਇਸ ਦਾ ਅਰਥ ਹੈ ਕਿ ਵਾਤਾਵਰਣ ‘ਚ ਤਬਦੀਲੀ ਕਾਰਨ ਹੀ ਅਜਿਹਾ ਹੋ ਰਿਹਾ ਹੈ। ਇਸ ਤਬਦੀਲੀ ਲਈ ਖੁਦ ਨੂੰ ਪਹਿਲਾਂ ਹੀ ਤਿਆਰ ਰੱਖੋ।
ਜਿਹੜੇ ਦਿਨਾਂ ‘ਚ ਫਸਲਾਂ ਕੱਟੀਆਂ ਜਾਂਦੀਆਂ ਹਨ, ਉਨ੍ਹਾਂ ਦਿਨਾਂ ‘ਚ ਵਾਤਾਵਰਣ ‘ਚ ਪੋਲੇਨ ਉੱਡਦਾ ਹੈ। ਇਹ ਵੀ ਐਲਰਜੀ ਦਾ ਕਾਰਨ ਹੈ। ਪ੍ਰਦੂਸ਼ਣ ਵੀ ਐਲਰਜੀ ਦਾ ਇਕ ਬਹੁਤ ਵੱਡਾ ਕਾਰਨ ਹੈ। ਆਵਾਜਾਈ ਦੇ ਸਾਧਨਾਂ ‘ਚੋਂ ਨਿਕਲਣ ਵਾਲਾ ਧੂੰਆਂ, ਸੁੱਕੇ ਪੱਤਿਆਂ ਨੂੰ ਸਾੜਣ ਨਾਲ ਨਿਕਲਣ ਵਾਲਾ ਧੂੰਆਂ, ਫੈਕਟਰੀਆਂ ‘ਚੋਂ ਨਿਕਲਣ ਵਾਲਾ ਧੂੰਆਂ ਆਦਿ ਸਾਹ ਨਾਲੀ ਰਾਹੀਂ ਅੰਦਰ ਪਹੁੰਚ ਕੇ ਸਾਹ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ।
ਕਦੇ-ਕਦੇ ਦਵਾਈਆਂ ਵੀ ਸਰੀਰ ‘ਚ ਐਲਰਜੀ ਦਾ ਕਾਰਨ ਬਣ ਜਾਂਦੀਆਂ ਹਨ। ਕੁਝ ਦਵਾਈਆਂ ਅਜਿਹੀਆਂ ਹੁੰਦੀਆਂ ਹਨ, ਜਿਵੇਂ ਪੈਂਸੀਲਿਨ, ਬੂਫ੍ਰੇਨ ਆਦਿ। ਇਨ੍ਹਾਂ ਤੋਂ ਇਲਾਵਾ ਵੀ ਕਈ ਦਵਾਈਆਂ ਐਲਰਜਿਕ ਹੁੰਦੀਆਂ ਹਨ। ਦਵਾਈਆਂ ਤੋਂ ਐਲਰਜੀ ਹੋਣ ‘ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਤਾਂਕਿ ਐਂਟੀ ਐਲਰਜੀ ਦਵਾਈਆਂ ਲੈ ਕੇ ਵਧਦੀ ਤਕਲੀਫ ਨੂੰ ਠੀਕ ਕੀਤਾ ਜਾ ਸਕੇ। ਅਗਾਂਹ ਤੋਂ ਕਿਸੇ ਵੀ ਡਾਕਟਰ ਕੋਲ ਜਾਓ ਤਾਂ ਉਸ ਨੂੰ ਉਨ੍ਹਾਂ ਦਵਾਈਆਂ ਬਾਰੇ ਦੱਸ ਦਿਓ ਜਿਨ੍ਹਾਂÎ ਤੋਂ ਤੁਹਾਨੂੰ ਐਲਰਜੀ ਹੈ।
ਕਦੇ-ਕਦੇ ਜਾਨਵਰਾਂ ਦੇ ਨੇੜੇ ਜਾਣ ਜਾਂ ਕੁਝ ਖਾਸ ਰੁੱਖ-ਪੌਦਿਆਂ ਤੋਂ ਵੀ ਐਲਰਜੀ ਹੁੰਦੀ ਹੈ। ਅਜਿਹੇ ‘ਚ ਇਨ੍ਹਾਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖੋ। ਜਾਨਵਰਾਂ ਦੇ ਸੰਪਰਕ ‘ਚ ਨਾ ਆਓ। ਜੇਕਰ ਘਰ ‘ਚ ਕੋਈ ਪਾਲਤੂ ਜਾਨਵਰ ਹੈ ਤਾਂ ਉਸ ਨੂੰ ਗੋਦੀ ‘ਚ ਨਾ ਚੁੱਕੋ। ਨਾ ਤਾਂ ਉਸ ਨੂੰ ਬਿਸਤਰੇ ‘ਤੇ ਬਿਠਾਓ, ਨਾ ਹੀ ਆਪਣੇ ਕਮਰੇ ‘ਚ ਉਸ ਨੂੰ ਆਉਣ ਦਿਓ। ਆਪਣੇ ਸਰੀਰ ਦੇ ਕਿਸੇ ਵੀ ਅੰਗ ਨੂੰ ਛੂਹਣ ਜਾਂ ਚੱਟਣ ਨਾ ਦਿਓ, ਖਾਸਕਰ ਉਸ ਦੇ ਸਲਾਈਵਾ ਤੋਂ ਖੁਦ ਨੂੰ ਬਚਾ ਕੇ ਰੱਖੋ।
ਬਹੁਤ ਸਾਰੇ ਲੋਕਾਂ ਨੂੰ ਪਰਫਿਊਮ ਜਾਂ ਸੁਗੰਧ ਜਾਂ ਕਿਸੇ ਚੀਜ਼ ਦੀ ਤੇਜ਼ ਦੁਰਗੰਧ ਤੋਂ ਐਲਰਜੀ ਹੁੰਦੀ ਹੈ। ਸਰੀਰ ‘ਤੇ ਛੋਟੇ-ਛੋਟੇ ਦਾਣੇ ਜਾਂ ਪੈਚੇਜ਼ ਹੋ ਜਾਂਦੇ ਹਨ, ਜਿਨ੍ਹਾਂ ‘ਤੇ ਬੜੀ ਖਾਰਸ਼ ਹੁੰਦੀ ਹੈ। ਅਜਿਹੇ ‘ਚ ਪਰਫਿਊਮ ਦੀ ਵਰਤੋਂ ਨਾ ਕਰੋ, ਦੁਰਗੰਧ ਵਾਲੀਆਂ ਚੀਜ਼ਾਂ ਜਾਂ ਸਥਾਨ ਤੋਂ ਦੂਰ ਰਹੋ।
ਬਚਾਅ ਦੇ ਉਪਾਅ
ਪੋਲੇਨ ਅਤੇ ਡਸਟ ਤੋਂ ਐਲਰਜੀ ਹੋਣ ‘ਤੇ ਮਾਸਕ ਦੀ ਵਰਤੋਂ ਕਰੋ।
ਬਹੁਤਾ ਠੰਡਾ ਪਾਣੀ, ਕੋਲਡ ਡਿੰ੍ਰਕਸ ਜਾਂ ਕਿਸੇ ਵਧੇਰੇ ਗਰਮ ਚੀਜ਼ ਦੀ ਵਰਤੋਂ ਨਾ ਕਰੋ।
ਨਮੀ ਯੁਕਤ ਸਥਾਨਾਂ ‘ਤੇ ਨਾ ਰਹੋ। c ਘਰ ਨੂੰ ਐਲਰਜੀ ਫ੍ਰੀ ਬਣਾਓ। ਘਰ ਨੂੰ ਸਾਫ ਰੱਖੋ। ਪਾਲਤੂ ਜਾਨਵਰ ਨਾ ਪਾਲੋ। ਦਿਨ ਵੇਲੇ ਖਿੜਕੀ, ਦਰਵਾਜ਼ੇ ਥੋੜ੍ਹੀ ਦੇਰ ਲਈ ਖੋਲ੍ਹ ਦਿਓ।
ਘਰ ‘ਚ ਬਹੁਤਾ ਕੂੜਾ ਜਾਂ ਬੇਕਾਰ ਸਾਮਾਨ ਨਾ ਰੱਖੋ।
ਪਰਦਿਆਂ, ਬੈੱਡ ਸ਼ੀਟਾਂ, ਪਿੱਲੋ ਕਵਰ ਨੂੰ ਰੁਟੀਨ ‘ਚ ਤੈਅ ਸਮੇਂ ਪਿੱਛੋਂ ਬਦਲਦੇ ਰਹੋ। ਜਦੋਂ ਵੀ ਫੋਮ, ਰਬੜ ਟੁੱਟਣ ਲੱਗੇ, ਤੁਰੰਤ ਬਦਲ ਦਿਓ।
ਪਾਲਤੂ ਜਾਨਵਰਾਂ ਤੋਂ ਦੂਰੀ ਬਣਾ ਕੇ ਰੱਖੋ।
ਵਧੇਰੇ ਐਂਟੀ ਐਲਰਜਿਕ ਦਵਾਈਆਂ ਦੀ ਵਰਤੋਂ ਨਾ ਕਰੋ। ਇਸ ਨਾਲ ਇਮਿਊਨਿਟੀ ਸਿਸਟਮ ਪ੍ਰਭਾਵਿਤ ਹੁੰਦਾ ਹੈ!
Etichette:
alargi,
Dera Sacha Sauda,
girls,
Italian,
latest,
live majlis,
marjana86,
medical,
Pita Ji,
problems,
punjabi,
sachishiksha,
sachkahoon,
Shah Satnam Ji,
vicky italy,
visa,
women,
world cup
Subscribe to:
Posts (Atom)