ਨਵੀਂ ਦਿੱਲੀ -ਇਕ-ਦੂਸਰੇ ਦੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਖਿਆਲ ਰੱਖਣਾ ਅਤੇ ਹਰ ਚੰਗੀ ਗੱਲ ‘ਤੇ ਤਾਰੀਫ ਕਰਨਾ ਤੁਹਾਡੇ ਰਿਸ਼ਤੇ ਦੀ ਤਾਜ਼ਗੀ ਨੂੰ ਹਮੇਸ਼ਾ ਬਣਾਈ ਰੱਖਦਾ ਹੈ। ਅਜਿਹਾ ਉਹ ਲੋਕ ਕਹਿ ਰਹੇ ਹਨ ਜਿਨ੍ਹਾਂ ਸਾਲਾਂ ਤੋਂ ਇਸ ਅਦਾ ਨੂੰ ਅਪਨਾਇਆ ਹੋਇਆ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਆਪਣੇ ਸਾਥੀ ਦੀ ਤਾਰੀਫ ਕਰਨਾ ਰਿਸ਼ਤੇ ਦੀ ਤਾਜ਼ਗੀ ਨੂੰ ਬਰਕਰਾਰ ਰੱਖਦਾ ਹੈ, ਤਾਂ ਤੁਸੀਂ ਵੀ ਇਸ ਨੂੰ ਅਜ਼ਮਾਓ ਅਤੇ ਆਪਣੇ ਰਿਸ਼ਤੇ ਦੀ ਮਿਠਾਸ ਨੂੰ ਹਮੇਸ਼ਾ ਬਣਾਈ ਰੱਖੋ। ਡਾਕਟਰਾਂ ਦਾ ਮੰਨਣਾ ਹੈ ਕਿ ਰਿਸ਼ਤਿਆਂ ਵਿਚ ਤਾਰੀਫ ਕਈ ਝਗੜਿਆਂ ਅਤੇ ਝਗੜਿਆਂ ਦੇ ਕਾਰਨਾਂ ਨੂੰ ਜੜ੍ਹੋਂ ਮਿਟਾ ਦਿੰਦੀ ਹੈ। ਮਸ਼ਹੂਰ ਨਾਟਕ ਕਲਾਕਾਰ, ਨਿਰਦੇਸ਼ਕ ਅਤੇ ਅਭਿਨੇਤਾ ਐੱਮ. ਕੇ. ਰੈਨਾ ਨੇ ਦੱਸਿਆ ਕਿ ਰਿਸ਼ਤੇ ਦੀ ਜ਼ਿੰਦਾਦਿਲੀ ਨੂੰ ਬਣਾਈ ਰੱਖਣਾ ਹੈ ਤਾਂ ਤਾਰੀਫ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਚੰਗੀ ਗੱਲ ‘ਤੇ ਤਾਰੀਫ ਕਰਨ ਤੋਂ ਰਹਿ ਜਾਂਦੇ ਹੋ ਤਾਂ ਤੁਸੀਂ ਆਪਣੇ ਸਾਥੀ ਦੇ ਚਿਹਰੇ ‘ਤੇ ਇਕ ਮੁਸਕਰਾਹਟ ਵੀ ਨਹੀਂ ਦੇਖ ਸਕਦੇ ਹੋ। ਤੁਹਾਡੀ ਇਕ ਤਾਰੀਫ ਤੁਹਾਡੇ ਸਾਥੀ ‘ਚ ਦੁਬਾਰਾ ਕੰਮ ਕਰਨ ਦੀ ਊਰਜਾ ਅਤੇ ਤਾਜ਼ਗੀ ਭਰ ਦਿੰਦੀ ਹੈ। ਮਨੋਵਿਸ਼ਲੇਸ਼ਕ ਡਾਕਟਰ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਆਪਣੀ ਤਾਰੀਫ ਸੁਣਨਾ ਸਾਰੇ ਪਸੰਦ ਕਰਦੇ ਹਨ ਪਰ ਜਦੋਂ ਰਿਸ਼ਤਿਆਂ ਦੀ ਗੱਲ ਹੋਵੇ ਤਾਂ ਉਸ ਵਿਚ ਤਾਰੀਫ ਕਮਾਲ ਕਰ ਸਕਦੀ ਹੈ।
0 commenti:
Post a Comment