Thursday, February 3, 2011

1 ਲੀਟਰ’ਚ 40 ਕਿਲੋਮੀਟਰ ਚਲੇਗੀ ਨੈਨੋ


ਆਮ ਲੋਕਾਂ ਦੇ ਲਈ ਦੁਨੀਆਂ ਦੀ ਸਭ ਤੋਂ ਸਸਤੀ ਕਾਰ ਲਾਂਚ ਕਰਕੇ ਟਾਟਾ ਮੋਟਰਸ ਪਹਿਲਾਂ ਹੀ ਦੁਨੀਆਂ ਭਰ ‘ਚ ਤਾਰੀਫ ਬਟੋਰ ਚੁੱਕੀ ਹੈ। ਹੁਣ ਖਬਰ ਇਹ ਹੈ ਕਿ ਇਹ ਕੰਪਨੀ ਆਟੋ ਮੋਬਾਈਲ ਬਾਜ਼ਾਰ ‘ਚ ਇਕ ਨਵਾਂ ਧਮਾਕਾ ਕਰਣ ਦੀ ਤਿਆਰੀ ‘ਚ ਹੈ। ਦੱਸਿਆ ਜਾ ਰਿਹਾ ਹੈ ਕਿ ਟਾਟਾ ਮੋਟਰਸ ਨੈਨੋ ਦਾ ਇਕ ਅਜਿਹਾ ਡੀਜ਼ਲ ਵੈਰਿਅੰਟ ਲਾਂਚ ਕਰਣ ਦੀ ਤਿਆਰੀ ‘ਚ ਹੈ, ਜਿਹੜੀ ਇਕ ਲੀਟਰ ‘ਚ 40 ਕਿਲੋਮੀਟਰ ਦੀ ਦੂਰੀ ਤੈਅ ਕਰ ਸਕੇਗੀ। ਮੰਨਿਆ ਜਾ ਰਿਹਾ ਹੈ ਕਿ ਆਪਣੀ ਇਸ ਖਾਸ ਨੈਨੋ ‘ਚ ਕੰਪਨੀ ‘ਟਾਟਾ ਐੱਸ. ਆਈ. ਡੀ. ਆਈ.’ ਇੰਜਣ ਦਾ ਇਸਤੇਮਾਰ ਕਰੇਗੀ। ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਹ 700 ਸੀ. ਸੀ. ਦਾ 2 ਸਿਲੰਡਰ ਇੰਜਣ ਹੈ। ਖਾਸ ਗੱਲ ਇਹ ਹੈ ਕਿ ਇਹ ਇੰਜਣ ਬੀ. ਐੱਸ.-3 ਮਾਨਕ ਨੂੰ ਵੀ ਪੂਰਾ ਕਰਦਾ ਹੈ। ਇਹ ਕੰਪਨੀ ਹੁਣ ਮਾਈਲੇਜ ਦੇ ਮਾਮਲੇ ‘ਚ ਬਾਈਕ ਅਤੇ ਸਕੂਟਰ ਨੂੰ ਵੀ ਟੱਕਰ ਦੇਣ ਦਾ ਮਨ ਬਣਾ ਰਹੀ ਹੈ। ਹਾਲਾਂਕਿ ਇਸ ਸਿਲਸਿਲੇ ‘ਚ ਅਜੇ ਕੰਪਨੀ ਵਲੋਂ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਜੇਕਰ ਸੱਚਮੁੱਚ ਕੰਪਨੀ ਇਸ ‘ਚ ਸਫਲਤਾ ਪਾ ਲੈਂਦੀ ਹੈ ਤਾਂ ਇਸ ਨੂੰ ਟਾਟਾ ਮੋਟਰਸ ਦੇ ਨਾਲ ਭਾਰਤੀ ਆਟੋ ਇੰਡਸਟਰੀ ਦੇ ਲਈ ਵੀ ਵੱਡੀ ਕਾਮਯਾਬੀ ਮੰਨਿਆ ਜਾਵੇਗਾ। ਕਿਉਂਕਿ ਮੌਜੂਦਾ ਸਮੇਂ ‘ਚ ਡੀਜ਼ਲ ਦੀ ਕੀਮਤ ਕਰੀਬ 40 ਰੁਪਏ ਹੈ। ਜੇਕਰ ਇਹ ਕਾਰ 40 ਕਿਲੋਮੀਟਰ ਦੀ ਮਾਈਲੇਜ਼ ਦਿੰਦੀ ਹੈ, ਤਾਂ ਪ੍ਰਤੀ ਕਿਲੋਮੀਟਰ ਤੇਲ ਦਾ ਖਰਚ ਸਿਰਫ ਇਕ ਰੁਪਇਆ ਆਵੇਗਾ।

0 commenti:

Post a Comment