ਮੈਲਬੋਰਨ : ਆਸਟ੍ਰੇਲੀਆਈ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਹੱਡੀਆਂ ਦਾ ਇਲਾਜ ਕਰਵਾ ਰਹੇ ਵਿਅਕਤੀ ਨਾ ਸਿਰਫ ਚੰਗੇ ਢੰਗ ਨਾਲ ਜੀਅ ਰਹੇ ਹਨ, ਸਗੋਂ ਉਨ੍ਹਾਂ ਦੀ ਉਮਰ ਵੀ ਉਨ੍ਹਾਂ ਵਿਅਕਤੀਆਂ ਦੇ ਮੁਕਾਬਲੇ 5 ਸਾਲ ਤਕ ਵਧਣ ਦੇ ਸੰਕੇਤ ਮਿਲੇ ਹਨ ਜਿਨ੍ਹਾਂ ਨੇ ਇਸ ਇਲਾਜ ਤੋਂ ਪ੍ਰਹੇਜ਼ ਕੀਤਾ। ਸਿਡਨੀ ਦੇ ਗਾਰਵਨ ਇੰਸਟੀਚਿਊਟ ਆਫ ਮੈਡੀਕਲ ਰਿਸਰਚ ਦੀ ਟੀਮ ਨੇ ਕੁਲ 2 ਹਜ਼ਾਰ ਵਿਅਕਤੀਆਂ ‘ਚੋਂ 121 ਵਿਅਕਤੀਆਂ ਦੇ ਇਕ ਸਮੂਹ ਦਾ 3 ਸਾਲ ਤਕ ਬਾਇਸਫੋਸਫੋਨੇਟ ਨਾਲ ਇਲਾਜ ਕੀਤਾ। ਇਸ ਦਲ ਦੀ ਤੁਲਨਾ ਉਨ੍ਹਾਂ ਹੋਰ ਦਲਾਂ ਨਾਲ ਕੀਤੀ ਗਈ ਜਿਨ੍ਹਾਂ ਦਾ ਇਲਾਜ ਵਿਟਾਮਿਨ ਡੀ ਜਾਂ ਹਾਰਮੋਨ ਥੈਰੇਪੀ ਨਾਲ ਹੋ ਰਿਹਾ ਸੀ ਅਤੇ ਬਾਇਸਫੋਸਫੋਨੇਟ ਦੇ ਇਲਾਜ ਨਾਲ ਜੁੜੇ ਲੋਕਾਂ ਦੀ ਜ਼ਿੰਦਗੀ ਸਪਸ਼ਟ ਤੌਰ ‘ਤੇ ਲੰਮੀ ਦੇਖੀ ਗਈ। ਵਿਗਿਆਨੀਆਂ ਅਨੁਸਾਰ ਜਦੋਂ ਉਨ੍ਹਾਂ ਪਹਿਲੀ ਵਾਰ ਅੰਕੜੇ ਦੇਖੇ ਤਾਂ ਉਨ੍ਹਾਂ ਨੂੰ ਲੱਗਾ ਕਿ ਕੁਝ ਗੜਬੜ ਹੋਈ ਹੋਵੇਗੀ। ਇਕ ਚੀਜ਼ ਤਾਂ ਜ਼ਰੂਰ ਹੋ ਸਕਦੀ ਹੈ, ਉਹ ਇਹ ਕਿ ਇਹ ਵਿਅਕਤੀ ਇਲਾਜ ਕਾਰਨ ਸਿਹਤਮੰਦ ਰਹਿੰਦੇ ਹਨ ਅਤੇ ਜ਼ਿਆਦਾ ਜਿਊਂਦੇ ਹਨ। ਤੁਲਨਾਤਮਕ ਅਧਿਐਨ ਨਾਲ ਇਸ ਗੱਲ ਦੀ ਪੁਸ਼ਟੀ ਹੋਈ ਕਿ ਬਾਇਸਫੋਸਫੋਨੇਟ ਦੇ ਇਲਾਜ ਨਾਲ ਜੁੜੇ ਲੋਕ ਹੋਰਨਾਂ ਦੇ ਮੁਕਾਬਲੇ ਜ਼ਿਆਦਾ ਜਿਊਂਦੇ ਹਨ। ਕੇਂਦਰ ਨੇ ਦੱਸਿਆ ਕਿ 75 ਸਾਲ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ਨੂੰ ਜੇ ਆਸਟੀਓਪੋਰੋਸਿਸ ਕਾਰਨ ਹੱਡੀਆਂ ‘ਚ ਫ੍ਰੈਕਚਰ ਹੋਵੇ ਤਾਂ ਉਨ੍ਹਾਂ ਵਿਚੋਂ 50 ਫੀਸਦੀ ਦੀ 5 ਸਾਲਾਂ ‘ਚ ਮੌਤ ਹੋਣ ਦਾ ਡਰ ਰਹਿੰਦਾ ਹੈ ਪਰ ਬਾਇਸਫੋਸਫੋਨੇਟ ਨਾਲ ਇਲਾਜ ਕਰਵਾਉਣ ਵਾਲੀਆਂ ਔਰਤਾਂ ‘ਚ ਮੌਤ ਦੀ ਦਰ ਵਿਚ 10 ਫੀਸਦੀ ਦੀ ਕਮੀ ਦੇਖੀ ਗਈ।
0 commenti:
Post a Comment