Showing posts with label uk. Show all posts
Showing posts with label uk. Show all posts

Monday, February 14, 2011

ਸਾਵਧਾਨ! ਇੰਗਲੈਂਡ ਭੇਜਣ ਵਾਲੇ ਏਜੰਟਾਂ ਤੋਂ,,!!!

ਵਿਦਿਆਰਥੀ ਬਣ ਰਹੇ ਨੇ ਸ਼ਿਕਾਰ
ਜਲੰਧਰ,  (ਸੁਧੀਰ, ਵਰਿਆਣਾ)- ਟਿੰਗ ਟਾਂਗ, ਕ੍ਰਿਪਾ ਕਰਕੇ ਕਰ ਧਿਆਨ ਦਿਓ, ਪੰਜਾਬ ਤੋਂ ਚੱਲ ਕੇ ਯੂ. ਕੇ. ਜਾਣ ਵਾਲੀ ਫਲਾਈਟ ਨੰਬਰ 98770 ਬਿਲਕੁੱਲ ਤਿਆਰ ਖੜ੍ਹੀ ਹੈ, ਜਿਹੜੇ ਯਾਤਰੀ ਪੰਜਾਬ ਤੋਂ ਯੂ. ਕੇ. ਜਾਣਾ ਚਾਹੁੰਦੇ ਹਨ, ਉਹ ਕ੍ਰਿਪਾ ਕਰਕੇ ਉਨ੍ਹਾਂ ਦੇ ਮੋਬਾਈਲ ‘ਤੇ ਸੰਪਰਕ ਕਰਕੇ ਜਾਂ ਉਨ੍ਹਾਂ ਦੇ ਦਫ਼ਤਰ ਆ ਕੇ 2 ਲੱਖ ਰੁਪਏ ਜਮ੍ਹਾ ਕਰਵਾਉਣ ਅਤੇ ਯੂ. ਕੇ. ਜਾਣ ਦੀ ਆਪਣੀ ਸੀਟ ਪੱਕੀ ਕਰਵਾਉਣ।
ਜੇਕਰ ਤੁਸੀਂ ਇਸ ਤਰ੍ਹਾਂ ਦੀ ਮਿੱਠੀ ਆਵਾਜ਼ ਕਿਧਰੇ ਵੀ ਸੁਣ ਰਹੇ ਹੋਵੋ ਤਾਂ ਇਹ ਸਮਝਣਾ ਕਿ ਇਹ ਆਵਾਜ਼ ਰੇਲਵੇ ਸਟੇਸ਼ਨ ਤੋਂ ਕਿਧਰੇ ਆ ਰਹੀ ਹੈ। ਇਸ ਤਰ੍ਹਾਂ ਦੀ ਆਵਾਜ਼ ਸੁਣਦੇ ਹੀ ਤੁਸੀਂ ਸਾਵਧਾਨ ਹੋ ਜਾਓ। ਲੋਕਾਂ ਨੂੰ ਗੁੰਮਰਾਹ ਕਰਨ ਲਈ ਪੰਜਾਬ ਦੇ ਕਈ ਕਥਿਤ ਏਜੰਟਾਂ ਨੇ ਨਵੇਂ ਅੰਦਾਜ਼ ਨਾਲ ਆਪਣਾ ਮੱਕੜ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਵਿਚ ਲੋਕਾਂ ਨੂੰ ਗੁੰਮਰਾਹ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਯੂ. ਕੇ. ਸਿਰਫ ਡੇਢ ਤੋਂ 2 ਲੱਖ ਦੇ ਕੇ ਜਾ ਸਕਦੇ ਹੋ ਪਰ ਤੁਸੀਂ ਇਹ ਬਿਲਕੁਲ ਨਹੀਂ ਸਮਝਣਾ ਕਿ ਉਕਤ ਏਜੰਟ ਨੇ ਤੁਹਾਡੇ ਇਕ ਸਾਲ ਦੇ ਕੋਰਸ  ਦੀ ਫੀਸ ਵੀ ਉਨ੍ਹਾਂ ਰੁਪਇਆਂ ਨਾਲ ਅਦਾ ਕਰ ਦਿੱਤੀ ਹੈ ਕਿਉਂਕਿ ਉਥੇ ਜਾ ਕੇ ਤੁਹਾਨੂੰ ਕਾਲਜ ਦੀ ਫੀਸ ਖੁਦ ਅਦਾ ਕਰਨੀ ਪੈ ਸਕਦੀ ਹੈ। ਨਹੀਂ ਤਾਂ ਤੁਹਾਨੂੰ ਕਾਲਜ ਵਿਚ ਪੜ੍ਹਨ ਵੀ ਨਹੀਂ ਦਿੱਤਾ ਜਾਵੇਗਾ। ਜੇਕਰ ਕੁਝ ਸਮਾਂ ਪਹਿਲਾਂ ਦੇਖਿਆ ਜਾਵੇ ਤਾਂ ਕਈ ਕਥਿਤ ਏਜੰਟ ਲੋਕਾਂ ਤੋਂ 25-25 ਹਜ਼ਾਰ ਰੁਪਏ ਪ੍ਰੋਸੈਸਿੰਗ ਫੀਸ ਵਜੋਂ ਲੈਂਦੇ ਸਨ ਪਰ ਹੁਣ 25-25 ਹਜ਼ਾਰ ਪ੍ਰੋਸੈਸਿੰਗ ਫੀਸ ਨਾ ਲੈਣ ਦੇ ਬਾਅਦ ਉਨ੍ਹਾਂ ਨੇ ਲੋਕਾਂ ਤੋਂ ਵੀਜ਼ਾ ਲੱਗਣ ਦੇ ਬਾਅਦ  ਡੇਢ-ਦੋ ਲੱਖ ਸੁੱਕੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਉਥੇ ਗਏ ਪੰਜਾਬ ਦੇ ਕਈ ਸੈਂਕੜੇ ਵਿਦਿਆਰਥੀਆਂ ਨੂੰ ਕਾਲਜ ਦੀ ਹੋਰ ਫੀਸ ਦੇ ਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਗੱਲ ਨੂੰ ਲੈ ਕੇ ਉਥੇ ਪਹੁੰਚੇ ਕਈ ਵਿਦਿਆਰਥੀਆਂ ਦੀ ਪੰਜਾਬ ਦੇ ਕਈ ਏਜੰਟਾਂ ਨਾਲ ਫੋਨ ਵਾਰਤਾ ਦੌਰਾਨ ਨੋਕ-ਝੋਕ ਵੀ ਹੋਈ ਹੈ।

Wednesday, February 2, 2011

ਦਿਮਾਗ ਨੂੰ ਤੇਜ਼ ਕਰਦੀ ਹੈ ਕੌਫੀ

ਲੰਡਨ¸ਇਕ ਨਵੇਂ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਖਿਚਾਅ ਭਰਪੂਰ ਮਾਹੌਲ ਵਿਚ ਕੌਫੀ ਦੀ ਵਰਤੋਂ ਕਰਨ ਨਾਲ ਔਰਤਾਂ ਦੀ ਦਿਮਾਗੀ ਸ਼ਕਤੀ ਤੇਜ਼ ਹੁੰਦੀ ਹੈ ਪਰ ਮਰਦਾਂ ਦੇ ਮਾਮਲੇ ਵਿਚ ਅਜਿਹਾ ਨਹੀਂ ਹੈ। ਬਰਤਾਨੀਆ ਦੇ ਖੋਜਕਰਤਾਵਾਂ ਨੇ ਦੇਖਿਆ ਹੈ ਕਿ ਕੌਫੀ ਦੇ ਇਕ ਕੱਪ ਨੂੰ ਪੀਣ ਨਾਲ ਔਰਤਾਂ ਦਾ ਦਿਮਾਗ ਹੋਰ ਤੇਜ਼ ਕੰਮ ਕਰਨ ਲੱਗਦਾ ਹੈ ਜਦੋਂ ਕਿ ਮਰਦਾਂ ਦੇ ਮਾਮਲੇ ਵਿਚ ਇਸ ਤੋਂ ਉਲਟ ਹੁੰਦਾ ਹੈ। ਜਦੋਂ ਮਰਦ ਕੌਫੀ ਪੀਂਦੇ ਹਨ ਤਾਂ ਉਨ੍ਹਾਂ ਦਾ ਦਿਮਾਗ ਫੈਸਲਾ ਲੈਣ ਦੇ ਮਾਮਲੇ ‘ਚ ਢਿੱਲਾ ਪੈ ਜਾਂਦਾ ਹੈ। ਬਰਤਾਨੀਆ ਦੀ ਇਕ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਤਾ ਲਾਇਆ ਹੈ ਕਿ ਖਿਚਾਅ ਭਰਪੂਰ ਮਾਹੌਲ ਵਿਚ ਜਦੋਂ ਦਿਮਾਗ ਵਿਚ ਖਿਚਾਅ ਹੁੰਦਾ ਹੈ ਤਾਂ ਕੌਫੀ ਕਿਸ ਹੱਦ ਤਕ ਲਾਭ ਪਹੁੰਚਾਉਂਦੀ ਹੈ। ਇਹ ਸਿੱਟਾ 64 ਮਰਦਾਂ ਅਤੇ ਔਰਤਾਂ ‘ਤੇ ਕੀਤੇ ਗਏ ਅਧਿਐਨ ਤੋਂ ਬਾਅਦ ਨਿਕਲਿਆ ਹੈ।

Thursday, January 27, 2011

World Record-29 ਸਾਲ ਦੀ ਉਮਰ ‘ਚ ਨਾਨਾ ਬਣਨ ਲੱਗਾ,,

ਲੰਦਨ, 25 ਜਨਵਰੀ¸ਬ੍ਰਿਟੇਨ ਦਾ ਇਕ 29 ਸਾਲਾ ਵਿਅਕਤੀ ਦੇਸ਼ ਵਿਚ ਸਭ ਤੋਂ ਘਟ ਉਮਰ ਵਿਚ ਨਾਨਾ ਬਣਨ ਲੱਗਾ ਹੈ।  ਉਹ 14 ਸਾਲ ਦੀ Àੁਮਰ ਵਿਚ ਪਿਤਾ ਬਣਿਆ ਸੀ ਅਤੇ ਹੁਣ ਉਸ ਦੀ 14 ਸਾਲਾ ਧੀ ਮਾਂ ਬਣਨ ਵਾਲੀ ਹੈ। ਮੀਡੀਆ ਦੀਆਂ ਖਬਰਾਂ ਵਿਚ ਕਿਹਾ ਗਿਆ ਹੈ ਕਿ ਜੋ ਵਿਅਕਤੀ ਨਾਨਾ ਬਣਨ ਵਾਲਾ ਹੈ ਉਸ ਦੀ ਧੀ 15 ਸਾਲ ਦੇ ਪ੍ਰੇਮੀ ਤੋਂ ਗਰਭਵਤੀ ਹੈ ਅਤੇ ਅਗਸਤ ਵਿਚ ਉਸ ਦੇ ਮਾਂ ਬਣਨ ਦੀ ਸੰਭਾਵਨਾ ਹੈ। ਪ੍ਰੇਮੀ-ਪ੍ਰੇਮਿਕਾ ਇਕੋ ਸਕੂਲ ਵਿਚ ਪੜ੍ਹਦੇ ਹਨ ਅਤੇ ਕਈ ਮਹੀਨਿਆਂ ਤੋਂ ਇਕੱਠੇ ਦੇਖੇ ਗਏ ਹਨ। ਲੜਕੀ ਨੇ ਆਪਣੇ ਗਰਭਵਤੀ ਹੋਣ ਦੀ ਖਬਰ ਆਪਣੇ ਮਿੱਤਰਾਂ ਨੂੰ ਫੇਸਬੁੱਕ ‘ਤੇ ਦਿਤੀ। ਉਸ ਨੇ ਕਿਹਾ ਕਿ ਉਹ ਬੱਚਾ ਜੰਮਣ ਤਕ ਸਕੂਲ ਵਿਚ ਰਹਿਣਾ ਚਾਹੁੰਦੀ ਹੈ ਅਤੇ ਉਸ ਨੂੰ ਆਸ ਹੈ ਕਿ ਉਹ ਬਾਅਦ ਵਿਚ ਫਿਰ ਸਕੂਲ ਆਵੇਗੀ। ਉਸ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਸਭ ਤੋਂ ਘੱਟ ਉਮਰ ਵਿਚ ਨਾਨਾ ਬਣਿਆ ਹੈ। ਹੁਣ ਤਕ ਦਾ ਸਭ ਤੋਂ ਛੋਟੀ ਉਮਰ ਦਾ ਨਾਨਾ ਬਣਨ ਦਾ ਰਿਕਾਰਡ ਡੈਲਰਾਈਟ ਦੇ ਨਾਂ ‘ਤੇ ਹੈ।