Monday, February 7, 2011

ਅਕਾਸ਼ ਗੰਗਾ ‘ਚ ਨਵੇਂ ਸਿਤਾਰਿਆਂ ਦਾ ਪਤਾ ਲੱਗਾ

ਲੰਡਨ, 7ਫਰਵਰੀ- ਖਗੋਲ ਵਿਗਿਆਨੀਆਂ ਨੇ ਅਕਾਸ਼ ਗੰਗਾ ਵਿਚ ਨਵਾਂ ਤਾਰਾ ਪੁੰਜ ਲੱਭਣ ਦਾ ਦਾਅਵਾ ਕੀਤਾ ਹੈ। ਡਾ. ਮੈਰੀ ਵਿਲਿਅਮਸ ਦੀ ਅਗਵਾਈ ਵਿਚ ਹੋਇਆ ਅੰਤਰ-ਰਾਸ਼ਟਰੀ ਅਧਿਐਨ ਅਸਲ ਵਿਚ ਰੇਡਿਅਲ ਵੇਲੋਸਿਟੀ ਐਕਸਪੇਰੀਮੇਂਟ ਦਾ ਹਿੱਸਾ ਹੈ। ਇਸ ਵਿਚ ਢਾਈ ਲੱਖ ਤਾਰਿਆਂ ਦੀ ਗਤੀ ਨੂੰ ਮਾਪਣ ਲਈ ਅੰਕੜਿਆਂ ਦੀ ਵਰਤੋਂ ਕੀਤੀ ਗਈ ਹੈ। ਇਹ ਨਵੇਂ ਤਾਰੇ ਕੁੰਭ ਤਾਰਾ ਮੰਡਲ ਵਿਚ ਹਨ, ਇਸ ਲਈ ਇਹਨਾਂ ਦਾ ਨਾਮ ‘ਏਕਵੇਰੀਅਸ ਕੁੰਭ ਸਟ੍ਰੀਮ’ ਰੱਖਿਆ ਹੈ। ਤਾਰਿਆਂ ਦਾ ਇਹ ਪੁੰਜ ਸਾਡੇ ਬ੍ਰਹਿਮੰਡ ਦੇ ਗਵਾਂਢ ਵਿਚ ਕਿਸੇ ਛੋਟੀ ਅਕਾਸ਼ ਗੰਗਾ ਦਾ ਅਵਸ਼ੇਸ਼ ਹੈ ਜੋ ਕਿ ਮੰਦਾਕਿਨੀ ਦੇ ਗੁਰੂਤਾ-ਆਕਰਸ਼ਨ ਖਿਚਾਅ ਕਾਰਨ ਲਗਭਗ 70 ਕਰੋੜ ਸਾਲ ਪਹਿਲਾਂ ਉਸ ਅਕਾਸ਼ ਗੰਗਾ ਤੋਂ ਵੱਖ ਹੋਇਆ ਸੀ। ਖਗੋਲੀ ਦ੍ਰਿਸ਼ਟੀਕੋਣ ਤੋਂ ਤਕਰੀਬਨ 70 ਕਰੋੜ ਸਾਲ ਪੁਰਾਣਾ ਤਾਰਾ ਪੁੰਜ ਇਕ ਅਪਵਾਦ ਜਿਹਾ ਹੈ ਕਿਉਂ ਕਿ ਇਹ ਬਹੁਤ ਨਵਾਂ ਦਿਖਦਾ ਹੈ। ਸਾਡੇ ਤਾਰਾ ਪੁੰਜ ਤੋਂ ਬਾਹਰ ਹੋਰ ਜਿੰਨੇ ਵੀ ਤਾਰਾ ਪੁੰਜਾਂ ਬਾਰੇ ਜਾਣਕਾਰੀ ਹੈ, ਉਹ ਅਰਬਾਂ ਸਾਲ ਪੁਰਾਣੇ ਹਨ।

0 commenti:

Post a Comment