ਸਿਡਨੀ —ਵਿਦੇਸ਼ੀਂ ਵਸਦੇ ਪੰਜਾਬੀਆਂ ਵਲੋਂ ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਅਖੌਤੀ ਲਾੜਿਆਂ ਪ੍ਰਤੀ ਕਾਰਵਾਈ ਕਰਨ ਵਾਲੇ ਕਾਨੂੰਨ ਦੀ ਜਿੱਥੇ ਸ਼ਲਾਘਾ ਕੀਤੀ ਹੈ ਉਥੇ ਸਿਰਫ ਅਖੌਤੀ ਲਾੜਿਆਂ ਤੱਕ ਸੀਮਿਤ ਰੱਖਣ ਕਾਰਨ ਇਸ ਨੂੰ ਇਕਤਰਫਾ ਫੈਸਲਾ ਵੀ ਕਰਾਰ ਦਿੱਤਾ ਗਿਆ ਹੈ। ਇਸ ਪ੍ਰਤੀਨਿਧ ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਕੈਨੇਡਾ, ਅਮਰੀਕਾ, ਇਟਲੀ, ਗ੍ਰੀਸ, ਫਰਾਂਸ ਤੇ ਹੋਰ ਬਹੁਤ ਸਾਰੇ ਮੁਲਕਾਂ ਦੇ ਭਾਰੀ ਗਿਣਤੀ ਪੰਜਾਬੀਆਂ ਨੇ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕਿੰਨਾ ਚੰਗਾ ਹੁੰਦਾ ਜੇਕਰ ਪੰਜਾਬ ਸਰਕਾਰ ਜਾਂ ਕੇਂਦਰੀ ਵਿਦੇਸ਼ ਮੰਤਰਾਲਾ ਇਹੋ ਜਿਹਾ ਕਾਨੂੰਨ ਬਣਾਵੇ ਜਿਸ ‘ਚ ਵਿਆਹ ਤੋਂ ਬਾਅਦ ਧੋਖਾ ਦੇਣ ਵਾਲੇ ਚਾਹੇ ਉਹ ਵਿਦੇਸ਼ੀ ਲਾੜਾ ਹੋਵੇ ਜਾਂ ਲਾੜੀ ਨੂੰ ਇਕੋ ਜਿਹੀ ਸਜ਼ਾ ਮਿਲ ਸਕੇ। ਇਨ੍ਹਾਂ ਸਭ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿਰਫ ਲਾੜਿਆਂ ਬਾਰੇ ਇਸ ਐਲਾਨ ਤੋਂ ਬਾਅਦ ਕੁੱਝ ਅਖਬਾਰਾਂ ਦੇ ਕੁੱਝ ਇੱਕ ਪੱਤਰਕਾਰ ਤੇ ਅਖੌਤੀ ਕਿਸਮ ਦੇ ਨੇਤਾ ਝੂਠੇ ਬਿਆਨ ਦਾਗ ਕੇ ਤੇ ਖਬਰਾਂ ਛਾਪ ਕੇ ਸਿਰਫ ਝੂਠੀ ਵਾਹ-ਵਾਹ ਖੱਟਣ ਦੇ ਚੱਕਰਾਂ ‘ਚ ਹਨ ਜਦੋਂ ਕਿ ਆਸਟ੍ਰੇਲੀਆ ਸਮੇਤ ਦੁਨੀਆਂ ਭਰ ਦੇ ਮੁਲਕਾਂ ‘ਚ ਠੱਗ ਲਾੜੀਆਂ ਵਲੋਂ ਪੀੜ੍ਹਿਤ ਭਾਰੀ ਗਿਣਤੀ ਨੌਜਵਾਨ ਹਨ ਜਿਨ੍ਹਾਂ ਬਾਰੇ ਕਿਸੇ ਵੀ ਸਿਆਸੀ ਪਾਰਟੀ ਜਾਂ ਸਰਕਾਰ ਨੇ ਆਵਾਜ ਉਠਾਉਣੀ ਜਾਇਜ਼ ਨਹੀਂ ਸਮਝੀ।
0 commenti:
Post a Comment