Showing posts with label latest record. Show all posts
Showing posts with label latest record. Show all posts

Monday, February 7, 2011

ਅਕਾਸ਼ ਗੰਗਾ ‘ਚ ਨਵੇਂ ਸਿਤਾਰਿਆਂ ਦਾ ਪਤਾ ਲੱਗਾ

ਲੰਡਨ, 7ਫਰਵਰੀ- ਖਗੋਲ ਵਿਗਿਆਨੀਆਂ ਨੇ ਅਕਾਸ਼ ਗੰਗਾ ਵਿਚ ਨਵਾਂ ਤਾਰਾ ਪੁੰਜ ਲੱਭਣ ਦਾ ਦਾਅਵਾ ਕੀਤਾ ਹੈ। ਡਾ. ਮੈਰੀ ਵਿਲਿਅਮਸ ਦੀ ਅਗਵਾਈ ਵਿਚ ਹੋਇਆ ਅੰਤਰ-ਰਾਸ਼ਟਰੀ ਅਧਿਐਨ ਅਸਲ ਵਿਚ ਰੇਡਿਅਲ ਵੇਲੋਸਿਟੀ ਐਕਸਪੇਰੀਮੇਂਟ ਦਾ ਹਿੱਸਾ ਹੈ। ਇਸ ਵਿਚ ਢਾਈ ਲੱਖ ਤਾਰਿਆਂ ਦੀ ਗਤੀ ਨੂੰ ਮਾਪਣ ਲਈ ਅੰਕੜਿਆਂ ਦੀ ਵਰਤੋਂ ਕੀਤੀ ਗਈ ਹੈ। ਇਹ ਨਵੇਂ ਤਾਰੇ ਕੁੰਭ ਤਾਰਾ ਮੰਡਲ ਵਿਚ ਹਨ, ਇਸ ਲਈ ਇਹਨਾਂ ਦਾ ਨਾਮ ‘ਏਕਵੇਰੀਅਸ ਕੁੰਭ ਸਟ੍ਰੀਮ’ ਰੱਖਿਆ ਹੈ। ਤਾਰਿਆਂ ਦਾ ਇਹ ਪੁੰਜ ਸਾਡੇ ਬ੍ਰਹਿਮੰਡ ਦੇ ਗਵਾਂਢ ਵਿਚ ਕਿਸੇ ਛੋਟੀ ਅਕਾਸ਼ ਗੰਗਾ ਦਾ ਅਵਸ਼ੇਸ਼ ਹੈ ਜੋ ਕਿ ਮੰਦਾਕਿਨੀ ਦੇ ਗੁਰੂਤਾ-ਆਕਰਸ਼ਨ ਖਿਚਾਅ ਕਾਰਨ ਲਗਭਗ 70 ਕਰੋੜ ਸਾਲ ਪਹਿਲਾਂ ਉਸ ਅਕਾਸ਼ ਗੰਗਾ ਤੋਂ ਵੱਖ ਹੋਇਆ ਸੀ। ਖਗੋਲੀ ਦ੍ਰਿਸ਼ਟੀਕੋਣ ਤੋਂ ਤਕਰੀਬਨ 70 ਕਰੋੜ ਸਾਲ ਪੁਰਾਣਾ ਤਾਰਾ ਪੁੰਜ ਇਕ ਅਪਵਾਦ ਜਿਹਾ ਹੈ ਕਿਉਂ ਕਿ ਇਹ ਬਹੁਤ ਨਵਾਂ ਦਿਖਦਾ ਹੈ। ਸਾਡੇ ਤਾਰਾ ਪੁੰਜ ਤੋਂ ਬਾਹਰ ਹੋਰ ਜਿੰਨੇ ਵੀ ਤਾਰਾ ਪੁੰਜਾਂ ਬਾਰੇ ਜਾਣਕਾਰੀ ਹੈ, ਉਹ ਅਰਬਾਂ ਸਾਲ ਪੁਰਾਣੇ ਹਨ।

Saturday, February 5, 2011

ਨੱਕ ਨਾਲ ਕੈਲੀਗ੍ਰਾਫੀ,,,,,,,,,,,,,!!!

ਕੁਝ ਅਜੀਬੋ-ਗਰੀਬ ਦਿਖਾਉਣ ਦੀ ਇੱਛਾ ਇਨਸਾਨ ਤੋਂ ਕੀ ਕੁਝ ਨਹੀਂ ਕਰਵਾ ਜਾਂਦੀ, ਇਸ ਦੀ ਇਕ ਬੇਹਤਰੀਨ ਮਿਸਾਲ ਹੈ ਚੀਨ ਦੇ ਚਾਂਗਝੀ ਸੂਬੇ ਦਾ ਨਿਵਾਸੀ ਵੂ ਜੂਬਿਨ। ਅੱਜ ਤੋਂ ਛੇ ਸਾਲ ਪਹਿਲਾਂ ਵੂ ਕੈਲੀਗ੍ਰਾਫੀ ਭਾਵ ਹੱਥ ਲੇਖਣ ਦੀ ਕਲਾ ‘ਚ ਮਾਹਿਰ ਸੀ ਅਤੇ ਪੈੱਨ ਨਾਲ ਬਹੁਤ ਹੀ ਸੁੰਦਰ ਲਿਖਾਈ ਲਿਖਦਾ ਸੀ। ਪਤਾ ਨਹੀਂ ਉਸ ਦੇ ਮਨ ‘ਚ ਕਿਹੜੀ ਗੱਲ ਨੇ ਘਰ ਕਰ ਲਿਆ ਕਿ ਉਸ ਨੇ ਪੈੱਨ ਨਾਲ ਲਿਖਣਾ ਹੀ ਛੱਡ ਦਿੱਤਾ। ਉਹ ਆਪਣੇ ਨੱਕ ਨੂੰ ਸਿਆਹੀ ‘ਚ ਡੁਬੋ ਕੇ ਇਸ ਨਾਲ ਕਵਿਤਾਵਾਂ ਆਦਿ ਲਿਖਣ ਲੱਗਾ। ਜਦੋਂ ਤੋਂ ਉਸ ਨੇ ਆਪਣੇ ਨੱਕ ਨਾਲ ਕੈਲੀਗ੍ਰਾਫੀ ਸ਼ੁਰੂ ਕੀਤੀ ਹੈ, ਉਦੋਂ ਤੋਂ ਉਸ ਨੇ ਕਦੇ ਵੀ ਪੈੱਨ ਦੀ ਵਰਤੋਂ ਨਹੀਂ ਕੀਤੀ। ਨੱਕ ਨਾਲ ਕੀਤੀ ਗਈ ਉਸ ਦੀ ਕੈਲੀਗ੍ਰਾਫੀ ਉਸ ਦੀ ਅਜੀਬੋ-ਗਰੀਬ ਕਲਾ ਦਾ ਅਨੋਖਾ ਨਮੂਨਾ ਹੈ।
ਲੰਬੀ ਹਿਚਕੀ : ਇੰਗਲੈਂਡ ਦੇ ਗਾਇਕ ਕ੍ਰਿਸਟੋਫਰ ਸੈਂਡਸ ਨੂੰ ਫਰਵਰੀ 2007 ਤੋਂ ਮਈ 2008 ਤਕ 15 ਮਹੀਨਿਆਂ ਲਈ ਹਿਚਕੀ ਦਾ ਦੌਰਾ ਪਿਆ ਸੀ। ਇਸ ਦੌਰਾਨ ਉਸ ਨੇ ਲੱਗਭਗ 10 ਮਿਲੀਅਨ ਵਾਰ ਹਿਚਕੀਆਂ ਲਈਆਂ ਸਨ। ਉਹ ਪ੍ਰਤੀ 12 ਘੰਟਿਆਂ ‘ਚ ਹਰ ਦੋ ਸੈਕਿੰਡ ਪਿੱਛੋਂ ਹਿਚਕੀ ਲੈਂਦਾ ਸੀ, ਜਿਸ ਦਾ ਅਰਥ ਇਹ ਸੀ ਕਿ ਇਸ ਦੌਰਾਨ ਸ਼ਾਇਦ ਹੀ ਉਹ ਕਦੇ ਕੁਝ ਖਾ ਜਾਂ ਸੌਂ ਸਕਿਆ ਸੀ।

Thursday, February 3, 2011

ਗਾਂਧੀ ਜੀ ਦਿਆਂ ਕਿਤਾਬਾਂ ਦੀ ਧੂਮ

ਮੁੰਬਈ, 3ਫਰਵਰੀ- ਮਹਾਤਮਾਂ ਗਾਂਧੀ ਦੀ ਬਰਸੀ ਦੇ ਮੌਕੇ ਲਗਾਈ ਗਈ 6 ਦਿਨਾਂ ਦੀ ਪ੍ਰਦਰਸ਼ਨੀ ਵਿਚ ਉਹਨਾਂ ‘ਤੇ ਅਧਾਰਿਤ 3.6 ਲੱਖ ਮੁੱਲ ਦੀਆਂ 12500 ਕਿਤਾਬਾਂ ਦੀ ਵਿਕਰੀ ਹੋਈ। ਇਸ ਪ੍ਰਦਰਸ਼ਨੀ ਵਿਚ ਮਹਾਤਮਾਂ ਗਾਂਧੀ ਦੀ ‘ਇਕ ਆਤਮਕਥਾ’ ਅਤੇ 5 ਮਹੱਤਵਪੂਰਨ ਕਿਤਾਬਾਂ ਦੇ ਇਕ ਸੇਟ ‘ਸੇਲੇਕਟਡ ਵਰਕਸ ਆਫ਼ ਮਹਾਤਮਾ ਗਾਂਧੀ’ ਦੀ ਸਭ ਤੋਂ ਜਿਆਦਾ ਵਿਕਰੀ ਹੋਈ ਹੈ। ਆਯੋਜਕਾਂ ਨੇ ਕਿਹਾ ਕਿ ਕਿਤਾਬਾਂ ਦੀ ਲੋਕਪ੍ਰਿਯਤਾ ਇਸ ਗੱਲ ਨੂੰ ਸਬਿਤ ਕਰਦੀ ਹੈ ਕਿ ਗਾਂਧੀ ਅਜੇ ਵੀ ਬਹੁਤ ਸਾਰੇ ਲੋਕਾਂ ਦੇ ਪ੍ਰੇਰਨਾ ਸ੍ਰੋਤ ਹਨ। ਪ੍ਰਦਰਸ਼ਨੀ ਦੇ ਆਯੋਜਕਾਂ ਨੇ ਕਿਹਾ ਕਿ ਗਾਂਧੀ ਜੀ ਦੀ ਆਤਮਕਥਾ ਦੀਆਂ 3200 ਕਾਪੀਆਂ ਅਤੇ ‘ਸੋਲਕਟਡ ਵਰਕਸ ਆਫ਼ ਮਹਾਤਮਾ ਗਾਂਧੀ’ ਦੇ 110 ਸੇਟ ਵੇਚੇ ਗਏ। ਕਿਤਾਬਾਂ ਦੇ ਸਟਾਲ ‘ਤੇ ਆਉਣ ਵਾਲੇ ਜਿਆਦਾਤਰ ਜਵਾਨ ਸਨ।