Friday, February 11, 2011

ਭਾਰਤ ‘ਚ ਵੀ ਆ ਗਈ ‘ਫਾਲੀਇੰਗ ਕਾਰ’

ਏਅਰੋ ਇੰਡੀਆ ਸ਼ੋਅ ‘ਚ ਆਧੁਨਿਕ ਜਹਾਜ਼ਾਂ ਦੇ ਦੌਰਾਨ ਮਾਰੂਤੀ-800 ਕਾਰ ਵੀ ਖੜੀ ਹੈ। ਪਰ ਇਹ ਕੋਈ ਆਮ ਕਾਰ ਨਹੀਂ ਹੈ। ਸੜਕ ‘ਤੇ ਚਲਣ ਤੋਂ ਇਲਾਵਾ ਇਹ ਉਡ ਵੀ ਸਕਦੀ ਹੈ। ਭਾਰਤ ਦੀ ਇਹ ‘ਫਲਾਇੰਗ ਕਾਰ’ ਅਮਰੀਕਾ ਦੁਆਰਾ ਬਣਾਏ ਗਏ ਟ੍ਰਾਂਜਿਸ਼ਨ ਰੋਡੇਬਲ ਏਅਰਕ੍ਰਾਫਟ ਦਾ ਜਵਾਬ ਹੋ ਸਕਦੀ ਹੈ। ਇਸ ਨੂੰ ਪਹਿਲੀ ਵਾਰ ਇਸ ਸ਼ੋਅ ‘ਚ ਪ੍ਰਦਰਸ਼ਨ ਲਈ ਰਖਿਆ ਗਿਆ ਹੈ। ਇਸ ਫਲਾਇੰਗ ਕਾਰ ਨੂੰ 62 ਸਾਲਾ ਇਕ ਵਿਸ਼ਵਨਾਥ ਨੇ ਬਣਾਇਆ ਹੈ। ਕੈਡੇਂਸ ਡਿਜ਼ਾਈਨ ਸਿਸਟਮ ਨਾਲ ਜੁੜੇ ਵਿਸ਼ਵਨਾਥ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਨੂੰ ਵਿਕਸਿਤ ਕਰਨ ‘ਚ 15 ਸਾਲ ਲਗਾਏ ਹਨ। ਇਹ ਕਾਰ ਸਿੱਧਾ ਉੱਪਰ ਉਠ ਸਕਦੀ ਹੈ ਅਤੇ ਪੈਟਰੋਲ ਨਾਲ ਚਲਦੀ ਹੈ। ਵਿਸ਼ਵਨਾਥ ਨੂੰ ਉਮੀਦ ਹੈ ਕਿ ਉਹ ਲਗਭਗ 2 ਮਹੀਨੇ ਅੰਦਰ ਇਸ ‘ਚ ਪਹਿਲੀ ਉਡਾਨ ਭਰਨਗੇ।

Tuesday, February 8, 2011

ਵਿਦੇਸ਼ੀਂ ਵਸਦੇ ਪੰਜਾਬੀਆਂ ਵਲੋਂ ਅਖੌਤੀ ਲਾੜੀਆਂ ਵਿਰੁੱਧ ਕਾਨੂੰਨ ਬਣਾਏ ਜਾਣ ਦੀ ਵੀ ਮੰਗ

ਸਿਡਨੀ —ਵਿਦੇਸ਼ੀਂ ਵਸਦੇ ਪੰਜਾਬੀਆਂ ਵਲੋਂ ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਅਖੌਤੀ ਲਾੜਿਆਂ ਪ੍ਰਤੀ ਕਾਰਵਾਈ ਕਰਨ ਵਾਲੇ ਕਾਨੂੰਨ ਦੀ ਜਿੱਥੇ ਸ਼ਲਾਘਾ ਕੀਤੀ ਹੈ ਉਥੇ ਸਿਰਫ ਅਖੌਤੀ ਲਾੜਿਆਂ ਤੱਕ ਸੀਮਿਤ ਰੱਖਣ ਕਾਰਨ ਇਸ ਨੂੰ ਇਕਤਰਫਾ ਫੈਸਲਾ ਵੀ ਕਰਾਰ ਦਿੱਤਾ ਗਿਆ ਹੈ। ਇਸ ਪ੍ਰਤੀਨਿਧ ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਕੈਨੇਡਾ, ਅਮਰੀਕਾ, ਇਟਲੀ, ਗ੍ਰੀਸ, ਫਰਾਂਸ ਤੇ ਹੋਰ ਬਹੁਤ ਸਾਰੇ ਮੁਲਕਾਂ ਦੇ ਭਾਰੀ ਗਿਣਤੀ ਪੰਜਾਬੀਆਂ ਨੇ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕਿੰਨਾ ਚੰਗਾ ਹੁੰਦਾ ਜੇਕਰ ਪੰਜਾਬ ਸਰਕਾਰ ਜਾਂ ਕੇਂਦਰੀ ਵਿਦੇਸ਼ ਮੰਤਰਾਲਾ ਇਹੋ ਜਿਹਾ ਕਾਨੂੰਨ ਬਣਾਵੇ ਜਿਸ ‘ਚ ਵਿਆਹ ਤੋਂ ਬਾਅਦ ਧੋਖਾ ਦੇਣ ਵਾਲੇ ਚਾਹੇ ਉਹ ਵਿਦੇਸ਼ੀ ਲਾੜਾ ਹੋਵੇ ਜਾਂ ਲਾੜੀ ਨੂੰ ਇਕੋ ਜਿਹੀ ਸਜ਼ਾ ਮਿਲ ਸਕੇ। ਇਨ੍ਹਾਂ ਸਭ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿਰਫ ਲਾੜਿਆਂ ਬਾਰੇ ਇਸ ਐਲਾਨ ਤੋਂ ਬਾਅਦ ਕੁੱਝ ਅਖਬਾਰਾਂ ਦੇ ਕੁੱਝ ਇੱਕ ਪੱਤਰਕਾਰ ਤੇ ਅਖੌਤੀ ਕਿਸਮ ਦੇ ਨੇਤਾ ਝੂਠੇ ਬਿਆਨ ਦਾਗ ਕੇ ਤੇ ਖਬਰਾਂ ਛਾਪ ਕੇ ਸਿਰਫ ਝੂਠੀ ਵਾਹ-ਵਾਹ ਖੱਟਣ ਦੇ ਚੱਕਰਾਂ ‘ਚ ਹਨ ਜਦੋਂ ਕਿ ਆਸਟ੍ਰੇਲੀਆ ਸਮੇਤ ਦੁਨੀਆਂ ਭਰ ਦੇ ਮੁਲਕਾਂ ‘ਚ ਠੱਗ ਲਾੜੀਆਂ ਵਲੋਂ ਪੀੜ੍ਹਿਤ ਭਾਰੀ ਗਿਣਤੀ ਨੌਜਵਾਨ ਹਨ ਜਿਨ੍ਹਾਂ ਬਾਰੇ ਕਿਸੇ ਵੀ ਸਿਆਸੀ ਪਾਰਟੀ ਜਾਂ ਸਰਕਾਰ ਨੇ ਆਵਾਜ ਉਠਾਉਣੀ ਜਾਇਜ਼ ਨਹੀਂ ਸਮਝੀ।

Monday, February 7, 2011

ਹੁਣ ਮਰਦਾਂ ਲਈ ਗਰਭ ਰੋਕੂ ਟੀਕਾ

ਲੰਡਨ, 6 ਫਰਵਰੀ-ਪਰਿਵਾਰ ਨਿਯੋਜਨ ਦੀ ਜ਼ਿੰਮੇਵਾਰੀ ਸਹਿਣ ਵਾਲੀਆਂ ਔਰਤਾਂ ਨੂੰ ਇਸ ਖਬਰ ਤੋਂ ਕੁਝ ਰਾਹਤ ਮਿਲ ਸਕਦੀ ਹੈ, ਕਿਉਂਕਿ ਹੁਣ ਬਾਜ਼ਾਰ ਵਿਚ ਮਰਦਾਂ ਲਈ ਗਰਭ ਰੋਕੂ ਟੀਕਾ ਆ ਗਿਆ ਹੈ। ਇਡਨਬਰਗ ਯੂਨੀਵਰਸਿਟੀ ਵਿਚ ਵਿਗਿਆਨੀਆਂ  ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਤਰ੍ਹਾਂ ਦਾ ਗਰਭ ਰੋਕੂ ਟੀਕਾ ਗੈਰ-ਨਿਯੋਜਿਤ ਗਰਭਧਾਰਨ ਨੂੰ ਰੋਕਣ ਵਿਚ ਸਫਲ  ਸਿੱਧ ਹੋਇਆ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਗਰਭ ਰੋਕੂ ਟੀਕੇ ਨੂੰ ਲੈ ਕੇ ਦੁਨੀਆ ਭਰ ਵਿਚ 200 ਲੋਕਾਂ ‘ਤੇ ਤਜਰਬਾ ਕੀਤਾ। ਤਜਰਬੇ ਦੌਰਾਨ ਇਹ ਟੀਕਾ 2 ਖੁਰਾਕਾਂ ਵਿਚ ਲਗਾਇਆ ਗਿਆ। ਵਿਗਿਆਨੀਆਂ ਨੇ ਕਿਹਾ ਹੈ ਕਿ ਇਹ ਗਰਭ ਰੋਕੂ ਟੀਕਾ ਕੰਡੋਮ ਤੋਂ ਵੱਧ ਸੁਰੱਖਿਅਤ ਹੈ ਅਤੇ ਇਸ ਦੀ ਸਫਲਤਾ ਦਰ ਔਰਤਾਂ ਵਲੋਂ ਵਰਤੀਆਂ ਜਾਣ ਵਾਲੀਆਂ ਗਰਭ ਰੋਕੂ ਗੋਲੀਆਂ ਦੇ ਬਰਾਬਰ ਹੈ।

ਅਕਾਸ਼ ਗੰਗਾ ‘ਚ ਨਵੇਂ ਸਿਤਾਰਿਆਂ ਦਾ ਪਤਾ ਲੱਗਾ

ਲੰਡਨ, 7ਫਰਵਰੀ- ਖਗੋਲ ਵਿਗਿਆਨੀਆਂ ਨੇ ਅਕਾਸ਼ ਗੰਗਾ ਵਿਚ ਨਵਾਂ ਤਾਰਾ ਪੁੰਜ ਲੱਭਣ ਦਾ ਦਾਅਵਾ ਕੀਤਾ ਹੈ। ਡਾ. ਮੈਰੀ ਵਿਲਿਅਮਸ ਦੀ ਅਗਵਾਈ ਵਿਚ ਹੋਇਆ ਅੰਤਰ-ਰਾਸ਼ਟਰੀ ਅਧਿਐਨ ਅਸਲ ਵਿਚ ਰੇਡਿਅਲ ਵੇਲੋਸਿਟੀ ਐਕਸਪੇਰੀਮੇਂਟ ਦਾ ਹਿੱਸਾ ਹੈ। ਇਸ ਵਿਚ ਢਾਈ ਲੱਖ ਤਾਰਿਆਂ ਦੀ ਗਤੀ ਨੂੰ ਮਾਪਣ ਲਈ ਅੰਕੜਿਆਂ ਦੀ ਵਰਤੋਂ ਕੀਤੀ ਗਈ ਹੈ। ਇਹ ਨਵੇਂ ਤਾਰੇ ਕੁੰਭ ਤਾਰਾ ਮੰਡਲ ਵਿਚ ਹਨ, ਇਸ ਲਈ ਇਹਨਾਂ ਦਾ ਨਾਮ ‘ਏਕਵੇਰੀਅਸ ਕੁੰਭ ਸਟ੍ਰੀਮ’ ਰੱਖਿਆ ਹੈ। ਤਾਰਿਆਂ ਦਾ ਇਹ ਪੁੰਜ ਸਾਡੇ ਬ੍ਰਹਿਮੰਡ ਦੇ ਗਵਾਂਢ ਵਿਚ ਕਿਸੇ ਛੋਟੀ ਅਕਾਸ਼ ਗੰਗਾ ਦਾ ਅਵਸ਼ੇਸ਼ ਹੈ ਜੋ ਕਿ ਮੰਦਾਕਿਨੀ ਦੇ ਗੁਰੂਤਾ-ਆਕਰਸ਼ਨ ਖਿਚਾਅ ਕਾਰਨ ਲਗਭਗ 70 ਕਰੋੜ ਸਾਲ ਪਹਿਲਾਂ ਉਸ ਅਕਾਸ਼ ਗੰਗਾ ਤੋਂ ਵੱਖ ਹੋਇਆ ਸੀ। ਖਗੋਲੀ ਦ੍ਰਿਸ਼ਟੀਕੋਣ ਤੋਂ ਤਕਰੀਬਨ 70 ਕਰੋੜ ਸਾਲ ਪੁਰਾਣਾ ਤਾਰਾ ਪੁੰਜ ਇਕ ਅਪਵਾਦ ਜਿਹਾ ਹੈ ਕਿਉਂ ਕਿ ਇਹ ਬਹੁਤ ਨਵਾਂ ਦਿਖਦਾ ਹੈ। ਸਾਡੇ ਤਾਰਾ ਪੁੰਜ ਤੋਂ ਬਾਹਰ ਹੋਰ ਜਿੰਨੇ ਵੀ ਤਾਰਾ ਪੁੰਜਾਂ ਬਾਰੇ ਜਾਣਕਾਰੀ ਹੈ, ਉਹ ਅਰਬਾਂ ਸਾਲ ਪੁਰਾਣੇ ਹਨ।

Sunday, February 6, 2011

ਦੁੱਧ ਦਾ ਇੱਕ ਗਿਲਾਸ ਕੈਂਸਰ ਨੂੰ ਕੋਲ ਆਉਣ ਨਹੀਂ ਦਿੰਦਾ

ਲੰਡਨ, 6 ਫਰਵਰੀ-  ਦੁੱਧ ਦੇ ਨਾਂ ਤੋ ਨੱਕ ਮੂੰਹ ਚਿੜਾਉਣ ਵਾਲੇ ਬੱਚੇ ਹੁਣ ਦੁੱਧ ਪੀਣ ਦੇ ਲਈ ਮੰਮੀ-ਪਾਪਾ ਨੂੰ ਤੰਗ ਤਾਂ ਨਹੀ ਕਰਨਗੇ, ਕਿਉਂਕਿ ਇੱਕ ਨਵੇਂ ਅਧਿਐਨ ਦਾ ਕਹਿਣਾ ਹੈ ਕਿ ਹਰ ਰੋਜ਼ ਦੁੱਧ ਪੀਣ ਦੇ ਨਾਲ ਕੈਂਸਰ ਕੋਲ ਵੀ ਫਟਕਦਾ ਨਹੀਂ।  ਨਿਉਜ਼ੀਲੈਂਡ ਦੇ ਖੋਜਕਰਤਾ ਨੇ ਇਸ ਅਧਿਐਨ ਨੂੰ ਅੰਜ਼ਾਮ ਦਿੱਤਾ ਹੈ ਤੇ ਪਾਇਆ ਹੈ ਕਿ ਜਿਹੜੇ ਬੱਚੇ ਰੋਜ਼ਾਨਾ ਦੁੱਧ ਪੀਂਦੇ ਹਨ ਉਹਨਾਂ ਦੇ ਕੈਂਸਰ  ਹੋਣ ਦੀ ਆਸ਼ਕਾ 40 ਫੀਸਦੀ ਤੱਕ ਘੱਟ ਹੋ ਜਾਂਦੀ ਹੈ।  ਅਧਿਐਨ ਦੇ ਪੋਫੈਸਰ ਬਾ੍ਰਇਨ ਕਾੱਕਸ ਨੇ ਕਿਹਾ ਕਿ ਇਹ ਅਧਿਐਨ ਦੱਸਦਾ ਹੈ ਕਿ ਬਚਪਨ ‘ਚ ਰੋਜ਼ ਦੁੱਧ ਪੀਣਾ ਆਂਤ ਦੇ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ ਤੇ ਕੈਲਸ਼ਿਅਮ ਇਸ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ।