Sunday, February 6, 2011

ਭਾਰਤ ਜੰਮੂ-ਕਸ਼ਮੀਰ ਛੱਡੇ ਜਾਂ ਯੁੱਧ ਲਈ ਤਿਆਰ ਰਹੇ : ਸਈਦ

ਲਾਹੌਰ, 5 ਫਰਵਰੀ-ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਸਰਗਰਨੇ ਹਾਫਿਜ਼ ਮੁਹੰਮਦ ਸਈਦ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਜੰਮੂ-ਕਸ਼ਮੀਰ  ਛੱਡ ਦੇਵੇ ਜਾਂ ‘ਯੁੱਧ’ ਲਈ ਤਿਆਰ ਰਹੇ।  ਉਸਦੇ ਸੰਗਠਨ ਨੇ ਅੱਜ ‘ਕਸ਼ਮੀਰ ਏਕਤਾ ਦਿਵਸ’ ਦਾ ਆਯੋਜਨ ਕੀਤਾ ਸੀ। ਲਾਹੌਰ ਦੇ ਨੇੜੇ ਅੱਜ ਲਗਭਗ 20 ਹਜ਼ਾਰ ਹਮਾਇਤੀਆਂ ਨੂੰ ਸੰਬੋਧਨ ਕਰਦੇ ਹੋਏ ਸਈਦ ਨੇ ਕਿਹਾ ਕਿ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਭਾਰਤ ਕਸ਼ਮੀਰ ਛੱਡੇ ਜਾਂ ਫਿਰ ਯੁੱਧ ਲਈ ਤਿਆਰ ਰਹੇ।  ਇਸ ਸਭਾ ਵਿਚ ਭਾਰਤ ਵਿਰੋਧੀ ਨਾਅਰੇ ਲਾਏ ਗਏ। ਸਈਦ ਨੇ ਕਿਹਾ ਕਿ ਜੇ ਕਸ਼ਮੀਰੀਆਂ ਨੂੰ ਆਜ਼ਾਦੀ ਨਹੀਂ ਦਿੱਤੀ ਜਾਂਦੀ ਤੇ ਅਸੀਂ ਕਸ਼ਮੀਰ ਸਮੇਤ ਪੂਰੇ ਭਾਰਤ ‘ਤੇ ਕਬਜ਼ਾ ਕਰ ਲਵਾਂਗਾ। ਅਸੀਂ ਭਾਰਤ ਦੇ ਖਿਲਾਫ ਯੁੱਧ ਛੇੜਾਂਗੇ। ਸਾਡੀ ਯੋਜਨਾ ਕਸ਼ਮੀਰ ਨੂੰ ਹਾਸਲ ਕਰਨ ਦੀ ਹੈ।

ਥੱਪੜ ਮਾਰਨ ਨਾਲ ਨਿਕਲ ਜਾਂਦਾ ਹੈ ਵੱਡੇ ਤੋਂ ਵੱਡਾ ਗੁੱਸਾ

ਅਜੇ ਤਕ ਤੁਸੀਂ ਇਹੋ ਸੁਣਿਆ ਹੋਵੇਗਾ ਕਿ ਕਿਸੇ ਨੂੰ ਥੱਪੜ ਮਾਰਨ ਨਾਲ ਕੰਮ ਬਿਗੜ ਜਾਂਦਾ ਹੈ। ਪਰ ਅਜਿਹਾ ਨਹੀਂ ਹੈ। ਕਈ ਵਾਰ ਥੱਪੜ ਮਾਰਨਾ ਚੰਗਾ ਵੀ ਹੁੰਦਾ ਹੈ।ਮਨੋਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਤੁਹਾਨੂੰ ਕਿਸੇ ‘ਤੇ ਬਹੁਤ ਤੇਜ਼ ਗੁੱਸਾ ਆ ਰਿਹਾ ਹੈ। ਇੰਨਾ ਕਿ ਤੁਸੀਂ ਉਸਨੂੰ ਜਾਨ ਤੋਂ ਮਾਰਨ ਦੀ ਸੋਚ ਰਹੇ ਹੋ ਤਾਂ ਉਸਨੂੰ ਸਿਰਫ ਇਕ ਥੱਪੜ ਮਾਰ ਦਿਓ ਤੁਹਾਡਾ ਸਾਰਾ ਗੁੱਸਾ ਨਿਕਲ ਜਾਵੇਗਾ। ਪਰ ਹਾਂ ਇਸਨੂੰ ਆਪਣੇ ਬੌਸ ‘ਤੇ ਨਾ ਅਜ਼ਮਾਓ ਨਹੀਂ ਤਾਂ ਤੁਹਾਡੀ ਨੌਕਰੀ ਖਤਰੇ ਵਿਚ ਪੈ ਸਕਦੀ ਹੈ। ਮਨੋਵਿਸ਼ਲੇਸ਼ਕ ਡਾਕਟਰ ਮੇਧਾ ਗੋਰੇ ਨੇ ਦੱਸਿਆ ਕਿ ਜੇਕਰ ਤੁਸੀਂ ਕਿਸੇ ਨਾਲ ਇਸ ਹੱਦ ਤਕ ਨਾਰਾਜ਼ ਹੋ ਕਿ ਉਸਦੀ ਸ਼ਕਰ ਤਕ ਦੇਖਣਾ ਨਹੀਂ ਚਾਹੁੰਦੇ ਤਾਂ ਉਸਨੂੰ ਇਕ ਥੱਪੜ ਮਾਰ ਦਿਓ ਤੁਹਾਡਾ ਗੁੱਸਾ ਤੁਰੰਤ ਘੱਟ ਹੋ ਜਾਵੇਗਾ। ਦਰਅਸਲ ਜਦੋਂ ਵੀ ਸਾਨੂੰ ਗੁੱਸਾ ਆਉਂਦਾ ਹੈ ਤਾਂ ਸਾਡੇ ਸਰੀਰ ਵਿਚ ਇਕ ਖਾਸ ਤਰ੍ਹਾਂ ਦਾ ਹਾਰਮੋਨ ਨਿਕਲਣ ਲਗਦਾ ਹੈ। ਉਹ ਹਾਰਮੋਨ ਸਾਡੇ ਸਰੀਰ ਵਿਚ ਊਰਜਾ ਦੇ ਪੱਧਰ ਨੂੰ ਵਧਾਉਂਦਾ ਹੈ ਜਿਸ ਨਾਲ ਸਾਡੇ ਸਰੀਰ ਵਿਚ ਗਰਮੀ ਵੱਧਦੀ ਹੈ ਅਤੇ ਸਾਡਾ ਗੁੱਸਾ ਜ਼ਿਆਦਾ ਤੇਜ਼ ਹੁੰਦਾ ਜਾਂਦਾ ਹੈ। ਪਰ ਜਦੋਂ ਅਸੀਂ ਕਿਸੇ ਨੂੰ ਥੱਪੜ ਮਾਰਦੇ ਹਾਂ ਤਾਂ ਸਾਡੇ ਸਰੀਰ ਦੀ ਊਰਜਾ ਦਾ ਇਕ ਵੱਡਾ ਹਿੱਸਾ ਜੋ ਗੁੱਸੇ ਨੂੰ ਵਧਾ ਰਿਹਾ ਸੀ ਥੱਪੜ ਮਾਰਨ ਵਿਚ ਚਲਾ ਜਾਂਦਾ ਹੈ। ਇਸੇ ਕਾਰਨ ਸਾਡਾ ਗੁੱਸਾ ਹੌਲੀ-ਹੌਲੀ ਘੱਟ ਹੋਣ ਲਗਦਾ ਹੈ.


Saturday, February 5, 2011

ਨੱਕ ਨਾਲ ਕੈਲੀਗ੍ਰਾਫੀ,,,,,,,,,,,,,!!!

ਕੁਝ ਅਜੀਬੋ-ਗਰੀਬ ਦਿਖਾਉਣ ਦੀ ਇੱਛਾ ਇਨਸਾਨ ਤੋਂ ਕੀ ਕੁਝ ਨਹੀਂ ਕਰਵਾ ਜਾਂਦੀ, ਇਸ ਦੀ ਇਕ ਬੇਹਤਰੀਨ ਮਿਸਾਲ ਹੈ ਚੀਨ ਦੇ ਚਾਂਗਝੀ ਸੂਬੇ ਦਾ ਨਿਵਾਸੀ ਵੂ ਜੂਬਿਨ। ਅੱਜ ਤੋਂ ਛੇ ਸਾਲ ਪਹਿਲਾਂ ਵੂ ਕੈਲੀਗ੍ਰਾਫੀ ਭਾਵ ਹੱਥ ਲੇਖਣ ਦੀ ਕਲਾ ‘ਚ ਮਾਹਿਰ ਸੀ ਅਤੇ ਪੈੱਨ ਨਾਲ ਬਹੁਤ ਹੀ ਸੁੰਦਰ ਲਿਖਾਈ ਲਿਖਦਾ ਸੀ। ਪਤਾ ਨਹੀਂ ਉਸ ਦੇ ਮਨ ‘ਚ ਕਿਹੜੀ ਗੱਲ ਨੇ ਘਰ ਕਰ ਲਿਆ ਕਿ ਉਸ ਨੇ ਪੈੱਨ ਨਾਲ ਲਿਖਣਾ ਹੀ ਛੱਡ ਦਿੱਤਾ। ਉਹ ਆਪਣੇ ਨੱਕ ਨੂੰ ਸਿਆਹੀ ‘ਚ ਡੁਬੋ ਕੇ ਇਸ ਨਾਲ ਕਵਿਤਾਵਾਂ ਆਦਿ ਲਿਖਣ ਲੱਗਾ। ਜਦੋਂ ਤੋਂ ਉਸ ਨੇ ਆਪਣੇ ਨੱਕ ਨਾਲ ਕੈਲੀਗ੍ਰਾਫੀ ਸ਼ੁਰੂ ਕੀਤੀ ਹੈ, ਉਦੋਂ ਤੋਂ ਉਸ ਨੇ ਕਦੇ ਵੀ ਪੈੱਨ ਦੀ ਵਰਤੋਂ ਨਹੀਂ ਕੀਤੀ। ਨੱਕ ਨਾਲ ਕੀਤੀ ਗਈ ਉਸ ਦੀ ਕੈਲੀਗ੍ਰਾਫੀ ਉਸ ਦੀ ਅਜੀਬੋ-ਗਰੀਬ ਕਲਾ ਦਾ ਅਨੋਖਾ ਨਮੂਨਾ ਹੈ।
ਲੰਬੀ ਹਿਚਕੀ : ਇੰਗਲੈਂਡ ਦੇ ਗਾਇਕ ਕ੍ਰਿਸਟੋਫਰ ਸੈਂਡਸ ਨੂੰ ਫਰਵਰੀ 2007 ਤੋਂ ਮਈ 2008 ਤਕ 15 ਮਹੀਨਿਆਂ ਲਈ ਹਿਚਕੀ ਦਾ ਦੌਰਾ ਪਿਆ ਸੀ। ਇਸ ਦੌਰਾਨ ਉਸ ਨੇ ਲੱਗਭਗ 10 ਮਿਲੀਅਨ ਵਾਰ ਹਿਚਕੀਆਂ ਲਈਆਂ ਸਨ। ਉਹ ਪ੍ਰਤੀ 12 ਘੰਟਿਆਂ ‘ਚ ਹਰ ਦੋ ਸੈਕਿੰਡ ਪਿੱਛੋਂ ਹਿਚਕੀ ਲੈਂਦਾ ਸੀ, ਜਿਸ ਦਾ ਅਰਥ ਇਹ ਸੀ ਕਿ ਇਸ ਦੌਰਾਨ ਸ਼ਾਇਦ ਹੀ ਉਹ ਕਦੇ ਕੁਝ ਖਾ ਜਾਂ ਸੌਂ ਸਕਿਆ ਸੀ।

ਰਿਸ਼ਤਿਆਂ ਦੀ ਤਾਜ਼ਗੀ ਬਰਕਰਾਰ ਰੱਖਦੀ ਹੈ ਤਾਰੀਫ

ਨਵੀਂ ਦਿੱਲੀ -ਇਕ-ਦੂਸਰੇ ਦੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਖਿਆਲ ਰੱਖਣਾ ਅਤੇ ਹਰ ਚੰਗੀ ਗੱਲ ‘ਤੇ ਤਾਰੀਫ ਕਰਨਾ ਤੁਹਾਡੇ ਰਿਸ਼ਤੇ ਦੀ ਤਾਜ਼ਗੀ ਨੂੰ ਹਮੇਸ਼ਾ ਬਣਾਈ ਰੱਖਦਾ ਹੈ। ਅਜਿਹਾ ਉਹ ਲੋਕ ਕਹਿ ਰਹੇ ਹਨ ਜਿਨ੍ਹਾਂ ਸਾਲਾਂ ਤੋਂ ਇਸ ਅਦਾ ਨੂੰ ਅਪਨਾਇਆ ਹੋਇਆ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਆਪਣੇ ਸਾਥੀ ਦੀ ਤਾਰੀਫ ਕਰਨਾ ਰਿਸ਼ਤੇ ਦੀ ਤਾਜ਼ਗੀ ਨੂੰ ਬਰਕਰਾਰ ਰੱਖਦਾ ਹੈ, ਤਾਂ ਤੁਸੀਂ ਵੀ ਇਸ ਨੂੰ ਅਜ਼ਮਾਓ ਅਤੇ ਆਪਣੇ ਰਿਸ਼ਤੇ ਦੀ ਮਿਠਾਸ ਨੂੰ ਹਮੇਸ਼ਾ ਬਣਾਈ ਰੱਖੋ। ਡਾਕਟਰਾਂ ਦਾ ਮੰਨਣਾ ਹੈ ਕਿ ਰਿਸ਼ਤਿਆਂ ਵਿਚ ਤਾਰੀਫ ਕਈ ਝਗੜਿਆਂ ਅਤੇ ਝਗੜਿਆਂ ਦੇ ਕਾਰਨਾਂ ਨੂੰ ਜੜ੍ਹੋਂ ਮਿਟਾ ਦਿੰਦੀ ਹੈ। ਮਸ਼ਹੂਰ ਨਾਟਕ ਕਲਾਕਾਰ, ਨਿਰਦੇਸ਼ਕ ਅਤੇ ਅਭਿਨੇਤਾ ਐੱਮ. ਕੇ. ਰੈਨਾ ਨੇ ਦੱਸਿਆ ਕਿ ਰਿਸ਼ਤੇ ਦੀ ਜ਼ਿੰਦਾਦਿਲੀ ਨੂੰ ਬਣਾਈ ਰੱਖਣਾ ਹੈ ਤਾਂ ਤਾਰੀਫ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਚੰਗੀ ਗੱਲ ‘ਤੇ ਤਾਰੀਫ ਕਰਨ ਤੋਂ ਰਹਿ ਜਾਂਦੇ ਹੋ ਤਾਂ ਤੁਸੀਂ ਆਪਣੇ ਸਾਥੀ ਦੇ ਚਿਹਰੇ ‘ਤੇ ਇਕ ਮੁਸਕਰਾਹਟ ਵੀ ਨਹੀਂ ਦੇਖ ਸਕਦੇ ਹੋ। ਤੁਹਾਡੀ ਇਕ ਤਾਰੀਫ ਤੁਹਾਡੇ ਸਾਥੀ ‘ਚ ਦੁਬਾਰਾ ਕੰਮ ਕਰਨ ਦੀ ਊਰਜਾ ਅਤੇ ਤਾਜ਼ਗੀ ਭਰ ਦਿੰਦੀ ਹੈ। ਮਨੋਵਿਸ਼ਲੇਸ਼ਕ ਡਾਕਟਰ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਆਪਣੀ ਤਾਰੀਫ ਸੁਣਨਾ ਸਾਰੇ ਪਸੰਦ ਕਰਦੇ ਹਨ ਪਰ ਜਦੋਂ ਰਿਸ਼ਤਿਆਂ ਦੀ ਗੱਲ ਹੋਵੇ ਤਾਂ ਉਸ ਵਿਚ ਤਾਰੀਫ ਕਮਾਲ ਕਰ ਸਕਦੀ ਹੈ।



ਹੱਡੀਆਂ ਦੇ ਇਲਾਜ ਨਾਲ ਵਧ ਸਕਦੀ ਹੈ ਉਮਰ

ਮੈਲਬੋਰਨ : ਆਸਟ੍ਰੇਲੀਆਈ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਹੱਡੀਆਂ ਦਾ ਇਲਾਜ ਕਰਵਾ ਰਹੇ ਵਿਅਕਤੀ ਨਾ ਸਿਰਫ ਚੰਗੇ ਢੰਗ ਨਾਲ ਜੀਅ ਰਹੇ ਹਨ, ਸਗੋਂ ਉਨ੍ਹਾਂ ਦੀ ਉਮਰ ਵੀ ਉਨ੍ਹਾਂ ਵਿਅਕਤੀਆਂ ਦੇ ਮੁਕਾਬਲੇ 5 ਸਾਲ ਤਕ ਵਧਣ ਦੇ ਸੰਕੇਤ ਮਿਲੇ ਹਨ ਜਿਨ੍ਹਾਂ ਨੇ ਇਸ ਇਲਾਜ ਤੋਂ ਪ੍ਰਹੇਜ਼ ਕੀਤਾ।  ਸਿਡਨੀ ਦੇ ਗਾਰਵਨ ਇੰਸਟੀਚਿਊਟ ਆਫ ਮੈਡੀਕਲ ਰਿਸਰਚ ਦੀ ਟੀਮ ਨੇ ਕੁਲ 2 ਹਜ਼ਾਰ ਵਿਅਕਤੀਆਂ ‘ਚੋਂ 121 ਵਿਅਕਤੀਆਂ ਦੇ ਇਕ ਸਮੂਹ ਦਾ 3 ਸਾਲ ਤਕ ਬਾਇਸਫੋਸਫੋਨੇਟ ਨਾਲ ਇਲਾਜ ਕੀਤਾ। ਇਸ ਦਲ ਦੀ ਤੁਲਨਾ ਉਨ੍ਹਾਂ ਹੋਰ ਦਲਾਂ ਨਾਲ ਕੀਤੀ ਗਈ ਜਿਨ੍ਹਾਂ ਦਾ ਇਲਾਜ ਵਿਟਾਮਿਨ ਡੀ ਜਾਂ ਹਾਰਮੋਨ ਥੈਰੇਪੀ ਨਾਲ ਹੋ ਰਿਹਾ ਸੀ ਅਤੇ ਬਾਇਸਫੋਸਫੋਨੇਟ ਦੇ ਇਲਾਜ ਨਾਲ ਜੁੜੇ ਲੋਕਾਂ ਦੀ ਜ਼ਿੰਦਗੀ ਸਪਸ਼ਟ ਤੌਰ ‘ਤੇ ਲੰਮੀ ਦੇਖੀ ਗਈ। ਵਿਗਿਆਨੀਆਂ ਅਨੁਸਾਰ ਜਦੋਂ ਉਨ੍ਹਾਂ ਪਹਿਲੀ ਵਾਰ ਅੰਕੜੇ ਦੇਖੇ ਤਾਂ ਉਨ੍ਹਾਂ ਨੂੰ ਲੱਗਾ ਕਿ ਕੁਝ ਗੜਬੜ ਹੋਈ ਹੋਵੇਗੀ। ਇਕ ਚੀਜ਼ ਤਾਂ ਜ਼ਰੂਰ ਹੋ ਸਕਦੀ ਹੈ, ਉਹ ਇਹ ਕਿ ਇਹ ਵਿਅਕਤੀ ਇਲਾਜ ਕਾਰਨ ਸਿਹਤਮੰਦ ਰਹਿੰਦੇ ਹਨ ਅਤੇ ਜ਼ਿਆਦਾ ਜਿਊਂਦੇ ਹਨ। ਤੁਲਨਾਤਮਕ ਅਧਿਐਨ ਨਾਲ ਇਸ ਗੱਲ ਦੀ ਪੁਸ਼ਟੀ ਹੋਈ ਕਿ ਬਾਇਸਫੋਸਫੋਨੇਟ ਦੇ ਇਲਾਜ ਨਾਲ ਜੁੜੇ ਲੋਕ ਹੋਰਨਾਂ ਦੇ ਮੁਕਾਬਲੇ ਜ਼ਿਆਦਾ ਜਿਊਂਦੇ ਹਨ।  ਕੇਂਦਰ ਨੇ ਦੱਸਿਆ ਕਿ 75 ਸਾਲ  ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ਨੂੰ ਜੇ ਆਸਟੀਓਪੋਰੋਸਿਸ ਕਾਰਨ ਹੱਡੀਆਂ ‘ਚ ਫ੍ਰੈਕਚਰ ਹੋਵੇ ਤਾਂ ਉਨ੍ਹਾਂ ਵਿਚੋਂ 50 ਫੀਸਦੀ ਦੀ 5 ਸਾਲਾਂ ‘ਚ ਮੌਤ ਹੋਣ ਦਾ ਡਰ ਰਹਿੰਦਾ ਹੈ ਪਰ ਬਾਇਸਫੋਸਫੋਨੇਟ ਨਾਲ ਇਲਾਜ ਕਰਵਾਉਣ ਵਾਲੀਆਂ ਔਰਤਾਂ ‘ਚ ਮੌਤ ਦੀ ਦਰ ਵਿਚ 10 ਫੀਸਦੀ ਦੀ ਕਮੀ ਦੇਖੀ ਗਈ।

TEAM STANDINGS- Cricket World Cup

Group A
TeamPWLTNRPTSNRR
     Australia0000000
     New Zealand0000000
     Pakistan0000000
     Sri Lanka0000000
     Zimbabwe0000000
     Canada0000000
     Kenya0000000
Group B
TeamPWLTNRPTSNRR
     Bangladesh0000000
     England0000000
     India0000000
     South Africa0000000
     West Indies0000000
     Ireland0000000
     Netherlands0000000

ਹੁਣ ਮੋਬਾਈਲ ਚਲੇਗਾ ਬਿਨਾ ਮੋਬਾਈਲ ਟਾਵਰ ਦੇ

ਮੋਬਾਈਲ ਫੋਨ ਦੀ ਦੁਨੀਆ ਹੁਣ ਪੂਰੀ ਤਰ੍ਹਾਂ ਬਦਲਣ ਵਾਲੀ ਹੈ। ਅਸਲ ‘ਚ ਅਮਰੀਕਾ ‘ਚ ਅੰਤਰਰਾਸ਼ਟਰੀ ਵਿਗਿਆਨੀਆਂ ਦੀ ਇਕ ਟੀਮ ਨੇ ਹੁਣ ਇਕ ਅਜਿਹੀ ਤਕਨੀਕ ਡੇਵਲਪ ਕਰ ਲਈ ਹੈ ਜਿਸ ਦੇ ਜ਼ਰੀਏ ਨੇੜੇ-ਤੇੜੇ ਮੋਬਾਈਲ ਟਾਵਰ ਨਾ ਹੋਣ ‘ਤੇ ਵੀ ਤੁਹਾਡਾ ਮੋਬਾਈਲ ਫੋਨ ਵਧੀਆ ਕੰਮ ਕਰੇਗਾ। ਇਸ ਟੀਮ ਦੇ ਹੈਡ ਡਾ. ਪਾਲ ਗਰਡਨਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਦੁਆਰਾ ਤਿਆਰ ਕੀਤੀ ਗਈ ਇਹ ਨਵੀਂ ਤਕਨੀਕ ਆਪਦਾਵਾਂ ਦੇ ਵੇਲੇ ਕਾਫੀ ਵਧੀਆ ਸਾਬਿਤ ਹੋ ਸਕਦੀ ਹੈ। ਕਿਉਂਕਿ ਬਾੜ ਅਤੇ ਭੂਕੰਪ ਵਰਗੀਆਂ ਆਪਦਾਵਾਂ ਦੇ ਚਲਦੇ ਆਮ ਕਰਕੇ ਮੋਬਾਈਲ ਟਾਵਰਾਂ ਨੂੰ ਨੁਕਾਸਾਨ ਪਹੁੰਚਦਾ ਹੈ ਅਤੇ ਇਸ ਨਾਲ ਮੋਬਾਈਲ ਸੇਵਾਵਾਂ ਵੀ ਪ੍ਰਭਾਵਿਤ ਹੁੰਦੀਆਂ ਹਨ। ਖਾਸ ਗਲ ਇਹ ਹੈ ਕਿ ਇਸ ਨਵੀਂ ਤਕਨੀਕ ਦੀ ਵਰਤੋਂ ਕਿਸੇ ਵੀ ਸਾਧਾਰਣ ਮੋਬਾਈਲ ਕੀਤੀ ਜਾ ਸਕਦੀ ਹੈ। ਜਿਹੜਾ ਵੀ ਮੋਬਾਈਲ ਹੈਂਡਸੈਟ ਇਸ ਤਕਨੀਕ ਨਾਲ ਲੈਸ ਹੋਣਗੇ, ਉਨ੍ਹਾਂ ‘ਚ ਆਪਸ ‘ਚ ਬਿਨਾਂ ਕਿਸੇ ਮੋਬਾਈਲ ਟਾਵਰ ਦੇ ਵੀ ਕਨੈਕਟੀਵਿਟੀ ਬਣੀ ਰਹੇਗੀ। ਡਾ. ਗਰਡਨਰ ਨੇ ਇਹ ਵੀ ਦੱਸਿਆ ਕਿ ਜੇਕਰ ਕੋਈ ਮੋਬਾਈਲ ਕੰਪਨੀ ਇਸ ਤਕਨੀਕ ਦੀ ਵਰਤੋਂ ਕਰਨਾ ਚਾਹੇ ਤਾਂ ਉਸ ਨੂੰ ਇਹ ਤਕਨੀਕ ਮੁਹਈਆ ਕਰਵਾਈ ਜਾਵੇ। ਉਨ੍ਹਾਂ ਨੂੰ ਉਮੀਦ ਹੈ ਕਿ ਮੋਬਾਈਲ ਕੰਪਨੀਆਂ ਖੁਦ ਇਸ ਤਕਨੀਕ ਨੂੰ ਹਾਸਿਲ ਕਰਨ ਦੇ ਲਈ ਉਨ੍ਹਾਂ ਨਾਲ ਸੰਪਰਕ ਕਰਨਗੀਆਂ।

ਹੁਣ ਆਇਆ ਟਚ ਆਪਰੇਟਿਡ ਮਾਊਸ

ਕੋਲਕਾਤਾ, 5 ਫਰਵਰੀ—ਕੀ ਤੁਸੀਂ ਪੁਰਾਣੇ ਮਾਊਸ ‘ਤੇ ਕਲਿਕ ਅਤੇ ਸਕਰੋਲ ਕਰਕੇ ਪਰੇਸ਼ਾਨ ਹੋ ਚੁੱਕੇ ਹੋ? ਜੇਕਰ ਹਾਂ ਤਾਂ ਤੁਹਾਡੇ ਲਈ ਕਿ ਨਵਾਂ ਮਾਊਸ ਆਇਆ ਹੈ, ਜਿਹੜਾ ਤੁਹਾਡੀ ਪਰੇਸ਼ਾਨੀ ਨੂੰ ਦੂਰ ਕਰ ਦੇਵੇਗਾ। ਆਈ. ਟੀ. ਕੰਪਨੀ ਜੈਕਰੋਬਿਕਸ ਨੇ ਭਾਰਤ ‘ਚ ਪਹਿਲੀ ਵਾਰ ਟਚ ਪੈਨਲ ਵਾਲਾ ਮਾਊਸ ਪੇਸ਼ ਕੀਤਾ ਹੈ। ਇਸ ਮਾਊਸ ‘ਚ ਨਾ ਤਾਂ ਕਲਿਕ ਬਟਨ ਹੁੰਦਾ ਹੈ ਅਤੇ ਨਾ ਹੀ ਸਕਰੋਲ ਵ੍ਹੀਲ। ਯੂਜ਼ਰ ਇਸ ਮਾਊਸ ਦੀ ਸਤਹ ‘ਤੇ ਆਪਣੀਆਂ ਉਂਗਲੀਆਂ ਨੂੰ ਮੂਵ ਕਰਕੇ ਇਸ ਨੂੰ ਚਲਾਉਂਦਾ ਹੈ। ਇਸ ਮਾਊਸ ਨੂੰ ਇਥੇ ਚਲ ਰਹੇ ਚਾਰ ਦਿਵਸੀਅ ‘ਕੰਪਾਸ ਆਈ. ਟੀ. 2011 ਐਕਸਪੋ’ ‘ਚ ਲੋਂਚ ਕੀਤਾ ਗਿਆ। ਜੈਕਰੋਬਿਕਸ ਦੇ ਡਾਇਰੈਕਟਰ ਰਾਜੇਸ਼ ਦੋਸ਼ੀ ਨੇ ਦੱਸਿਆ ਕਿ ਦੇਸ਼ਭਰ ‘ਚ ਉਨ੍ਹਾਂ ਦੀ ਕੰਪਨੀ ਦੇ 100 ਆਊਟਲੈਟ ਹਨ, ਜਿਥੋ ਇਹ ਮਾਊਸ ਖਰੀਦਿਆਂ ਜਾ ਸਕਦਾ ਹੈ।