Showing posts with label 6th. Show all posts
Showing posts with label 6th. Show all posts

Sunday, February 6, 2011

ਥੱਪੜ ਮਾਰਨ ਨਾਲ ਨਿਕਲ ਜਾਂਦਾ ਹੈ ਵੱਡੇ ਤੋਂ ਵੱਡਾ ਗੁੱਸਾ

ਅਜੇ ਤਕ ਤੁਸੀਂ ਇਹੋ ਸੁਣਿਆ ਹੋਵੇਗਾ ਕਿ ਕਿਸੇ ਨੂੰ ਥੱਪੜ ਮਾਰਨ ਨਾਲ ਕੰਮ ਬਿਗੜ ਜਾਂਦਾ ਹੈ। ਪਰ ਅਜਿਹਾ ਨਹੀਂ ਹੈ। ਕਈ ਵਾਰ ਥੱਪੜ ਮਾਰਨਾ ਚੰਗਾ ਵੀ ਹੁੰਦਾ ਹੈ।ਮਨੋਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਤੁਹਾਨੂੰ ਕਿਸੇ ‘ਤੇ ਬਹੁਤ ਤੇਜ਼ ਗੁੱਸਾ ਆ ਰਿਹਾ ਹੈ। ਇੰਨਾ ਕਿ ਤੁਸੀਂ ਉਸਨੂੰ ਜਾਨ ਤੋਂ ਮਾਰਨ ਦੀ ਸੋਚ ਰਹੇ ਹੋ ਤਾਂ ਉਸਨੂੰ ਸਿਰਫ ਇਕ ਥੱਪੜ ਮਾਰ ਦਿਓ ਤੁਹਾਡਾ ਸਾਰਾ ਗੁੱਸਾ ਨਿਕਲ ਜਾਵੇਗਾ। ਪਰ ਹਾਂ ਇਸਨੂੰ ਆਪਣੇ ਬੌਸ ‘ਤੇ ਨਾ ਅਜ਼ਮਾਓ ਨਹੀਂ ਤਾਂ ਤੁਹਾਡੀ ਨੌਕਰੀ ਖਤਰੇ ਵਿਚ ਪੈ ਸਕਦੀ ਹੈ। ਮਨੋਵਿਸ਼ਲੇਸ਼ਕ ਡਾਕਟਰ ਮੇਧਾ ਗੋਰੇ ਨੇ ਦੱਸਿਆ ਕਿ ਜੇਕਰ ਤੁਸੀਂ ਕਿਸੇ ਨਾਲ ਇਸ ਹੱਦ ਤਕ ਨਾਰਾਜ਼ ਹੋ ਕਿ ਉਸਦੀ ਸ਼ਕਰ ਤਕ ਦੇਖਣਾ ਨਹੀਂ ਚਾਹੁੰਦੇ ਤਾਂ ਉਸਨੂੰ ਇਕ ਥੱਪੜ ਮਾਰ ਦਿਓ ਤੁਹਾਡਾ ਗੁੱਸਾ ਤੁਰੰਤ ਘੱਟ ਹੋ ਜਾਵੇਗਾ। ਦਰਅਸਲ ਜਦੋਂ ਵੀ ਸਾਨੂੰ ਗੁੱਸਾ ਆਉਂਦਾ ਹੈ ਤਾਂ ਸਾਡੇ ਸਰੀਰ ਵਿਚ ਇਕ ਖਾਸ ਤਰ੍ਹਾਂ ਦਾ ਹਾਰਮੋਨ ਨਿਕਲਣ ਲਗਦਾ ਹੈ। ਉਹ ਹਾਰਮੋਨ ਸਾਡੇ ਸਰੀਰ ਵਿਚ ਊਰਜਾ ਦੇ ਪੱਧਰ ਨੂੰ ਵਧਾਉਂਦਾ ਹੈ ਜਿਸ ਨਾਲ ਸਾਡੇ ਸਰੀਰ ਵਿਚ ਗਰਮੀ ਵੱਧਦੀ ਹੈ ਅਤੇ ਸਾਡਾ ਗੁੱਸਾ ਜ਼ਿਆਦਾ ਤੇਜ਼ ਹੁੰਦਾ ਜਾਂਦਾ ਹੈ। ਪਰ ਜਦੋਂ ਅਸੀਂ ਕਿਸੇ ਨੂੰ ਥੱਪੜ ਮਾਰਦੇ ਹਾਂ ਤਾਂ ਸਾਡੇ ਸਰੀਰ ਦੀ ਊਰਜਾ ਦਾ ਇਕ ਵੱਡਾ ਹਿੱਸਾ ਜੋ ਗੁੱਸੇ ਨੂੰ ਵਧਾ ਰਿਹਾ ਸੀ ਥੱਪੜ ਮਾਰਨ ਵਿਚ ਚਲਾ ਜਾਂਦਾ ਹੈ। ਇਸੇ ਕਾਰਨ ਸਾਡਾ ਗੁੱਸਾ ਹੌਲੀ-ਹੌਲੀ ਘੱਟ ਹੋਣ ਲਗਦਾ ਹੈ.