Tuesday, January 25, 2011

ਤੇਂਦੁਲਕਰ ਜੁੜਿਆ ਸਫਾਈ ਮੁਹਿੰਮ ਨਾਲ,,,,,


ਭਾਰਤ ਦੇ ਸਟਾਰ ਬੱਲੇਬਾਜ਼ ਸਚਿਨ ਤੇਂਦੁਲਕਰ ਪੇਂਡੂ ਖੇਤਰ ‘ਚ ਬੇਹਤਰ ਸਫਾਈ ਮੁਹਿੰਮ ‘ਸਪੋਰਟ ਮਾਈ ਸਕੂਲ’ ਦੇ ਤਹਿਤ ਅੱਜ ਇਥੇ ਐੱਨ. ਡੀ. ਟੀ. ਵੀ. ਤੇ ਕੋਕਾ ਕੋਲਾ ਨਾਲ ਜੁੜ ਗਏ ਹਨ। ਤੇਂਦੁਲਕਰ ਨੇ ਬ੍ਰਾਂਡ ਅੰਬੈਸਡਰ ਦੇ ਤੌਰ ‘ਤੇ ਅੱਜ ਇਸ ਮੁਹਿੰਮ ਨੂੰ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਇਹ ਮਨਜ਼ੂਰ ਨਹੀਂ ਕਿ ਲੈਟ੍ਰੀਨ ਦੀ ਸਹੀ ਜਗ੍ਹਾ ਨਾ ਹੋਣ ਕਾਰਨ ਲੜਕੀਆਂ ਸਕੂਲ ਜਾਣਾ ਬੰਦ  ਕਰ ਦੇਣ। ਹਰੇਕ ਬੱਚੇ ਲਈ ਸਿੱਖਿਆ ਬਹੁਤ ਮਹੱਤਵਪੂਰਨ ਹੈ ਤੇ ਮੈਂ ਇਸ ਗੱਲ ਤੋਂ ਕਾਫੀ ਖੁਸ਼ ਹਾਂ ਕਿ ਮੈਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਹਰ ਕਿਸੇ ਨੂੰ ਇਸ ਮੁਹਿੰਮ ‘ਚ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਵੀਡੀਓ ਕਾਨਫਰੰਸ ਰਾਹੀਂ ਹਰਿਆਣਾ ਦੇ ਸੋਨੀਪਤ ‘ਚ ਇਕ ਪਿੰਡ ਦੇ ਸਕੂਲੀ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਕਿਉਂਕਿ ਇਹ ਸਕੂਲ ਇਸ ਮੁਹਿੰਮ ਦਾ ਹਿੱਸਾ ਹੈ।

0 commenti:

Post a Comment