ਸਚਿਨ ਤੇਂਦੁਲਕਰ ਦੇ ਪਿਤਾ ਕਵੀ ਸਨ ਅਤੇ ਵੱਡਾ ਭਰਾ ਵੀ ਕਵੀ ਹੈ ਪਰ ਇਸ ਸਟਾਰ ਬੱਲੇਬਾਜ਼ ਦਾ ਮੰਨਣਾ ਹੈ ਕਿ ਉਹ ਕਲਮ ਦਾ ਨਹੀਂ ਸਗੋਂ ਬੱਲੇ ਦਾ ਸਿਪਾਹੀ ਬਣਨ ਲਈ ਹੀ ਪੈਦਾ ਹੋਇਆ ਹੈ। ਤੇਂਦੁਲਕਰ ਨੇ ਅੱਜ ਇਥੇ ਕਿਹਾ ਕਿ ਮੈਂ ਅਜੇ ਤੱਕ ਇਸ ਵਿਚ ਹੱਥ ਨਹੀਂ ਅਜ਼ਮਾਏ। ਮੇਰਾ ਮੰਨਣਾ ਹੈ ਕਿ ਰੱਬ ਨੇ ਹਰੇਕ ਨੂੰ ਵੱਖ ਤਰ੍ਹਾਂ ਦੀ ਪ੍ਰਤਿਭਾ ਦਿੱਤੀ ਹੁੰਦੀ ਹੈ। ਤੁਹਾਡੇ ਕੋਲ ਜਿਹੜੀ ਪ੍ਰਤਿਭਾ ਹੈ ਤੁਹਾਨੂੰ ਉਸ ਵਿਚ ਖੁਸ਼ ਹੋਣਾ ਚਾਹੀਦੈ। ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਤਰ੍ਹਾਂ ਦਾ ਕੁਝ ਰਚ ਸਕਦਾ ਹਾਂ। ਮੈਂ ਸਿਰਫ ਇਸ ਦੀ ਤਾਰੀਫ ਕਰ ਸਕਦਾ ਹਾਂ। ਤੇਂਦੁਲਕਰ ਦੇ ਵੱਡੇ ਭਰਾ ਨਿਤਿਨ ਤੇਂਦੁਲਕਰ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੇ ਸਚਿਨ ਲਈ ਆਪਣੇ ਕ੍ਰਿਕਟ ਦਾ ਬਲੀਦਾਨ ਦਿੱਤਾ। ਇਸ ਲਈ ਉਸ ਨੇ ਕਵਿਤਾ ਚੁਣੀ। ਤੇਂਦੁਲਕਰ ਨੇ ਇਸ ਸੰਬੰਧ ‘ਚ ਕਿਹਾ ਕਿ ਜਿਸ ਤਰ੍ਹਾਂ ਕਿ ਮੇਰੇ ਭਰਾ ਨੇ ਕਿਹਾ ਕਿ ਉਸ ਨੇ ਮੇਰੇ ਲਈ ਕ੍ਰਿਕਟ ਛੱਡੀ ਤਾਂ ਮੈਂ ਵੀ ਉਸ ਲਈ ਕੁਝ ਛੱਡ ਰਿਹਾ ਹਾਂ। ਇਸ ਸਟਾਰ ਬੱਲੇਬਾਜ਼ ਨੇ ਇਹ ਜਾਣਕਾਰੀ ਦੇਣ ਲਈ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਸੀ ਕਿ ਉਸ ਦੇ ਸਵਰਗਵਾਸੀ ਪਿਤਾ ਰਮੇਸ਼ ਤੇਂਦੁਲਕਰ ਦੀਆਂ ਕਵਿਤਾਵਾਂ ਦੀ ਸੀ. ਡੀ. ਅਤੇ ਉਸਦੇ ਭਰਾ ਨਿਤਿਨ ਦੀਆਂ ਕਵਿਤਾਵਾਂ ਨੂੰ ਅਗਲੇ ਹਫਤੇ ਰਿਲੀਜ਼ ਕੀਤਾ ਜਾਵੇਗਾ। ਤੇਂਦੁਲਕਰ ਨੂੰ ਜਦ ਪੁੱਛਿਆ ਗਿਆ ਕਿ ਕੀ ਉਹ ਆਤਮਕਥਾ ਲਿਖਣ ਬਾਰੇ ਸੋਚ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਮੈਂ ਕਦੇ ਇਸ ਬਾਰੇ ਨਹੀਂ ਸੋਚਿਆ। ਇਸ ਬਾਰੇ ਸੋਚਣ ਲਈ ਕਦੇ ਸਮਾਂ ਹੀ ਨਹੀਂ ਮਿਲਿਆ। ਹੋ ਸਕਦਾ ਹੈ ਕਿ ਕਿਸੇ ਦਿਨ ਮੈਨੂੰ ਅਜਿਹਾ ਲੱਗੇ । ਤੇਂਦੁਲਕਰ ਨੂੰ ਇਸ ਸਾਲ ਭਾਰਤ ਰਤਨ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਇਸ ਬਾਰੇ ਜਦ ਉਸ ਤੋਂ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਹਰੇਕ ਭਾਰਤੀ ਦੇਸ਼ ਤੋਂ ਸਨਮਾਨਿਤ ਹੋਣਾ ਚਾਹੁੰਦਾ ਹੈ। ਇਹ ਸਭ ਤੋਂ ਵੱਡਾ ਸੁਪਨਾ ਹੁੰਦਾ ਹੈ ਕਿ ਕਦੋਂ ਤੁਹਾਡੇ ਯੋਗਦਾਨ ਦੀ ਸ਼ਲਾਘਾ ਕੀਤੀ ਜਾਵੇ ਪਰ ਅਸੀਂ ਇਥੇ ਕਿਸੇ
ਖਾਸ ਕਾਰਨ ਲਈ ਇਕੱਠੇ ਹੋਏ ਹਾਂ, ਇਸ ਲਈ ਮੈਂ ਇਸ ਵਿਸ਼ੇ ‘ਤੇ ਜ਼ਿਆਦਾ ਗੱਲ ਕਰਨਾ ਚਾਹਾਂਗਾ
0 commenti:
Post a Comment