ਲੰਡਨ, 7ਫਰਵਰੀ- ਖਗੋਲ ਵਿਗਿਆਨੀਆਂ ਨੇ ਅਕਾਸ਼ ਗੰਗਾ ਵਿਚ ਨਵਾਂ ਤਾਰਾ ਪੁੰਜ ਲੱਭਣ ਦਾ ਦਾਅਵਾ ਕੀਤਾ ਹੈ। ਡਾ. ਮੈਰੀ ਵਿਲਿਅਮਸ ਦੀ ਅਗਵਾਈ ਵਿਚ ਹੋਇਆ ਅੰਤਰ-ਰਾਸ਼ਟਰੀ ਅਧਿਐਨ ਅਸਲ ਵਿਚ ਰੇਡਿਅਲ ਵੇਲੋਸਿਟੀ ਐਕਸਪੇਰੀਮੇਂਟ ਦਾ ਹਿੱਸਾ ਹੈ। ਇਸ ਵਿਚ ਢਾਈ ਲੱਖ ਤਾਰਿਆਂ ਦੀ ਗਤੀ ਨੂੰ ਮਾਪਣ ਲਈ ਅੰਕੜਿਆਂ ਦੀ ਵਰਤੋਂ ਕੀਤੀ ਗਈ ਹੈ। ਇਹ ਨਵੇਂ ਤਾਰੇ ਕੁੰਭ ਤਾਰਾ ਮੰਡਲ ਵਿਚ ਹਨ, ਇਸ ਲਈ ਇਹਨਾਂ ਦਾ ਨਾਮ ‘ਏਕਵੇਰੀਅਸ ਕੁੰਭ ਸਟ੍ਰੀਮ’ ਰੱਖਿਆ ਹੈ। ਤਾਰਿਆਂ ਦਾ ਇਹ ਪੁੰਜ ਸਾਡੇ ਬ੍ਰਹਿਮੰਡ ਦੇ ਗਵਾਂਢ ਵਿਚ ਕਿਸੇ ਛੋਟੀ ਅਕਾਸ਼ ਗੰਗਾ ਦਾ ਅਵਸ਼ੇਸ਼ ਹੈ ਜੋ ਕਿ ਮੰਦਾਕਿਨੀ ਦੇ ਗੁਰੂਤਾ-ਆਕਰਸ਼ਨ ਖਿਚਾਅ ਕਾਰਨ ਲਗਭਗ 70 ਕਰੋੜ ਸਾਲ ਪਹਿਲਾਂ ਉਸ ਅਕਾਸ਼ ਗੰਗਾ ਤੋਂ ਵੱਖ ਹੋਇਆ ਸੀ। ਖਗੋਲੀ ਦ੍ਰਿਸ਼ਟੀਕੋਣ ਤੋਂ ਤਕਰੀਬਨ 70 ਕਰੋੜ ਸਾਲ ਪੁਰਾਣਾ ਤਾਰਾ ਪੁੰਜ ਇਕ ਅਪਵਾਦ ਜਿਹਾ ਹੈ ਕਿਉਂ ਕਿ ਇਹ ਬਹੁਤ ਨਵਾਂ ਦਿਖਦਾ ਹੈ। ਸਾਡੇ ਤਾਰਾ ਪੁੰਜ ਤੋਂ ਬਾਹਰ ਹੋਰ ਜਿੰਨੇ ਵੀ ਤਾਰਾ ਪੁੰਜਾਂ ਬਾਰੇ ਜਾਣਕਾਰੀ ਹੈ, ਉਹ ਅਰਬਾਂ ਸਾਲ ਪੁਰਾਣੇ ਹਨ।
Showing posts with label star. Show all posts
Showing posts with label star. Show all posts
Monday, February 7, 2011
Thursday, January 27, 2011
ਮੈਂ ਕਦੇ ਕਵਿਤਾ ਨਹੀਂ ਲਿਖੀ : ਤੇਂਦੁਲਕਰ
ਸਚਿਨ ਤੇਂਦੁਲਕਰ ਦੇ ਪਿਤਾ ਕਵੀ ਸਨ ਅਤੇ ਵੱਡਾ ਭਰਾ ਵੀ ਕਵੀ ਹੈ ਪਰ ਇਸ ਸਟਾਰ ਬੱਲੇਬਾਜ਼ ਦਾ ਮੰਨਣਾ ਹੈ ਕਿ ਉਹ ਕਲਮ ਦਾ ਨਹੀਂ ਸਗੋਂ ਬੱਲੇ ਦਾ ਸਿਪਾਹੀ ਬਣਨ ਲਈ ਹੀ ਪੈਦਾ ਹੋਇਆ ਹੈ। ਤੇਂਦੁਲਕਰ ਨੇ ਅੱਜ ਇਥੇ ਕਿਹਾ ਕਿ ਮੈਂ ਅਜੇ ਤੱਕ ਇਸ ਵਿਚ ਹੱਥ ਨਹੀਂ ਅਜ਼ਮਾਏ। ਮੇਰਾ ਮੰਨਣਾ ਹੈ ਕਿ ਰੱਬ ਨੇ ਹਰੇਕ ਨੂੰ ਵੱਖ ਤਰ੍ਹਾਂ ਦੀ ਪ੍ਰਤਿਭਾ ਦਿੱਤੀ ਹੁੰਦੀ ਹੈ। ਤੁਹਾਡੇ ਕੋਲ ਜਿਹੜੀ ਪ੍ਰਤਿਭਾ ਹੈ ਤੁਹਾਨੂੰ ਉਸ ਵਿਚ ਖੁਸ਼ ਹੋਣਾ ਚਾਹੀਦੈ। ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਤਰ੍ਹਾਂ ਦਾ ਕੁਝ ਰਚ ਸਕਦਾ ਹਾਂ। ਮੈਂ ਸਿਰਫ ਇਸ ਦੀ ਤਾਰੀਫ ਕਰ ਸਕਦਾ ਹਾਂ। ਤੇਂਦੁਲਕਰ ਦੇ ਵੱਡੇ ਭਰਾ ਨਿਤਿਨ ਤੇਂਦੁਲਕਰ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੇ ਸਚਿਨ ਲਈ ਆਪਣੇ ਕ੍ਰਿਕਟ ਦਾ ਬਲੀਦਾਨ ਦਿੱਤਾ। ਇਸ ਲਈ ਉਸ ਨੇ ਕਵਿਤਾ ਚੁਣੀ। ਤੇਂਦੁਲਕਰ ਨੇ ਇਸ ਸੰਬੰਧ ‘ਚ ਕਿਹਾ ਕਿ ਜਿਸ ਤਰ੍ਹਾਂ ਕਿ ਮੇਰੇ ਭਰਾ ਨੇ ਕਿਹਾ ਕਿ ਉਸ ਨੇ ਮੇਰੇ ਲਈ ਕ੍ਰਿਕਟ ਛੱਡੀ ਤਾਂ ਮੈਂ ਵੀ ਉਸ ਲਈ ਕੁਝ ਛੱਡ ਰਿਹਾ ਹਾਂ। ਇਸ ਸਟਾਰ ਬੱਲੇਬਾਜ਼ ਨੇ ਇਹ ਜਾਣਕਾਰੀ ਦੇਣ ਲਈ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਸੀ ਕਿ ਉਸ ਦੇ ਸਵਰਗਵਾਸੀ ਪਿਤਾ ਰਮੇਸ਼ ਤੇਂਦੁਲਕਰ ਦੀਆਂ ਕਵਿਤਾਵਾਂ ਦੀ ਸੀ. ਡੀ. ਅਤੇ ਉਸਦੇ ਭਰਾ ਨਿਤਿਨ ਦੀਆਂ ਕਵਿਤਾਵਾਂ ਨੂੰ ਅਗਲੇ ਹਫਤੇ ਰਿਲੀਜ਼ ਕੀਤਾ ਜਾਵੇਗਾ। ਤੇਂਦੁਲਕਰ ਨੂੰ ਜਦ ਪੁੱਛਿਆ ਗਿਆ ਕਿ ਕੀ ਉਹ ਆਤਮਕਥਾ ਲਿਖਣ ਬਾਰੇ ਸੋਚ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਮੈਂ ਕਦੇ ਇਸ ਬਾਰੇ ਨਹੀਂ ਸੋਚਿਆ। ਇਸ ਬਾਰੇ ਸੋਚਣ ਲਈ ਕਦੇ ਸਮਾਂ ਹੀ ਨਹੀਂ ਮਿਲਿਆ। ਹੋ ਸਕਦਾ ਹੈ ਕਿ ਕਿਸੇ ਦਿਨ ਮੈਨੂੰ ਅਜਿਹਾ ਲੱਗੇ । ਤੇਂਦੁਲਕਰ ਨੂੰ ਇਸ ਸਾਲ ਭਾਰਤ ਰਤਨ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਇਸ ਬਾਰੇ ਜਦ ਉਸ ਤੋਂ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਹਰੇਕ ਭਾਰਤੀ ਦੇਸ਼ ਤੋਂ ਸਨਮਾਨਿਤ ਹੋਣਾ ਚਾਹੁੰਦਾ ਹੈ। ਇਹ ਸਭ ਤੋਂ ਵੱਡਾ ਸੁਪਨਾ ਹੁੰਦਾ ਹੈ ਕਿ ਕਦੋਂ ਤੁਹਾਡੇ ਯੋਗਦਾਨ ਦੀ ਸ਼ਲਾਘਾ ਕੀਤੀ ਜਾਵੇ ਪਰ ਅਸੀਂ ਇਥੇ ਕਿਸੇ
ਖਾਸ ਕਾਰਨ ਲਈ ਇਕੱਠੇ ਹੋਏ ਹਾਂ, ਇਸ ਲਈ ਮੈਂ ਇਸ ਵਿਸ਼ੇ ‘ਤੇ ਜ਼ਿਆਦਾ ਗੱਲ ਕਰਨਾ ਚਾਹਾਂਗਾ
Etichette:
2011,
Activities,
cricket,
Dera Sacha Sauda,
latest punjabi,
latest shayri,
live cricket,
live majlis,
live satsang,
marjana,
marjana86,
poetry,
sachin,
star,
tendulkar,
vicky italy,
world cup
Subscribe to:
Posts (Atom)
