Showing posts with label news paper. Show all posts
Showing posts with label news paper. Show all posts

Thursday, January 27, 2011

ਲਾਹੌਰ ਤੇ ਕਰਾਚੀ ‘ਚ ਆਤਮਘਾਤੀ ਹਮਲੇ : 16 ਮਰੇ , 80 ਜ਼ਖਮੀ

ਇਸਲਾਮਾਬਾਦ, 25 ਜਨਵਰੀ¸ ਲਾਹੌਰ ਵਿਚ ਮੰਗਲਵਾਰ ਨੂੰ ਇਕ ਗਰੁੱਪ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਹਮਲੇ ਵਿਚ 4 ਪੁਲਸ ਮੁਲਾਜ਼ਮਾਂ ਸਮੇਤ ਘੱਟ ਤੋਂ ਘੱਟ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ 70 ਹੋਰ ਜ਼ਖਮੀ ਹੋ ਗਏ। ਇਸੇ ਤਰ੍ਹਾਂ ਕਰਾਚੀ ਵਿਚ ਇਕ ਪੁਲਸ ਵੈਨ ਵਿਚ ਹੋਏ ਆਤਮਘਾਤੀ ਧਮਾਕੇ ਵਿਚ ਘੱਟ ਤੋਂ ਘੱਟ 3 ਵਿਅਕਤੀਆਂ ਨੂੰ ਜਾਨ ਗੁਆਉਣੀ ਪਈ ਅਤੇ 10 ਜ਼ਖਮੀ ਹੋ ਗਏ। ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਾਲਿਬਾਨ ਦੇ ਇਕ ਗੁਟ ਫਿਦਾਈਨ-ਏ-ਇਸਲਾਮ ਨੇ ਲਾਹੌਰ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਪਾਕਿਸਤਾਨ ਟੀ. ਵੀ. ਮੁਤਾਬਕ ਇਹ ਧਮਾਕਾ ਪੁਰਾਣੇ ਲਾਹੌਰ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਭੱਟੀ ਗੇਟ ‘ਤੇ ਹੋਇਆ। ਸੰਤ ਦਾਤਾ ਗੰਜ ਬਖਸ਼ ਦੀ 967ਵੀਂ ਬਰਸੀ ਦੇ ਮੌਕੇ ‘ਤੇ ਇਸ ਗਰੁੱਪ ਦੇ ਲੋਕ ਇਕੱਠੇ ਹੋਏ ਸਨ।