Showing posts with label jai hind. Show all posts
Showing posts with label jai hind. Show all posts

Friday, April 29, 2011

ਸ਼ਹੀਦ ਭਗਤ ਸਿੰਘ ਦੀ ਆਵਾਜ

ਮੈਂ ਅੱਜ ਵੀ ਜਦੋ ਹਿੰਦੋਸਤਾਨ ਦੇਖਦਾਂ ਹਾਂ
ਗੁਲਾਮੀ ਦੇ ਓਹੀ ਪੁਰਾਣੇ ਨਿਸ਼ਾਨ ਵੇਖਦਾ ਹਾਂ
ਖ਼ੌਲ ਉਠਦਾ ਹੈ ਮੇਰੀਆਂ ਰਗਾਂ ਦਾ ਲਹੂ
ਇਨਸਾਫ ਲਈ ਤੜਫਦਾ ਜਦੋ ਇਨ੍ਸਾਨ ਦੇਖਦਾ ਹਾਂ
ਕੀ ਕਰਾਗਾਂ ਮੈ ਸ਼ਾਹੂਕਾਰਾਂ ਦੀ ਬੁਲੰਦੀ ਨੂੰ
ਮਜ਼ਦੂਰ ਦੇ ਰੁਲਦੇ ਹੋਏ ਅਰਮਾਨ ਦੇਖਦਾਂ ਹਾਂ
ਰਾਜਨੇਤਾ ਅਤੇ ਫਰੰਗੀ ਵਿਚ ਕੇਈ ਫ਼ਰਕ ਨਾ ਰਿਹਾ
ਇਹਨਾ ਦੋਵਾਂ ਦੇ ਇਰਾਦੇ ਇਕ ਸਮਾਨ ਦੇਖਦਾ ਹਾਂ
ਅਫ੍ਸਰਸ਼ਾਹੀ ਅਤੇ ਲੁਟ ਖੋਹ ਦਾ ਬਾਜ਼ਾਰ
ਹਰ ਪਾਸੇ ਭ੍ਰਿਸ਼ਟਾਚਾਰ ਦੀ ਦੁਕਾਨ ਦੇਖਦਾ ਹਾਂ
ਖ਼ਤਮ ਹੋਈ ਨਾ ਅਜੇ ਊਚ ਨੀਚ ਦੀ ਲੜਾਈ
ਧਰਮਾਂ ਦੇ ਨਾਂ ਤੇ ਨਿੱਤ ਕਤਲੇ -ਆਮ ਦੇਖਦਾਂ ਹਾਂ
ਵਧ ਰਹੀ ਹੈ ਬਏਇਨਸਾਫੀ ਅਤੇ ਰਿਸ਼ਵਤਖੋਰੀ
ਕਨੂਨ ਦੀਆਂ ਕਬਰਾਂ ਅਤੇ ਸ਼ਮਸ਼ਾਨ ਦੇਖਦਾਂ ਹਾਂ
ਮੈਂ ਆਵਾਂਗਾ ਫਿਰ ਰਾਜਗੁਰੂ ਅਤੇ ਸੁਖਦੇਵ ਨਾਲ
ਮੈਂ ਅੱਜ ਵੀ ਆਪਣਾ ਦੇਸ਼ ਗੁਲਾਮ ਦੇਖਦਾਂ ਹਾਂ
ਜੀ ਕਰਦਾ ਹੈ ਫਿਰ ਚੁਮਾ ਓਹ ਫਾਂਸੀ ਦਾ ਫੰਦਾ
ਭਾਰਤ ਮਾਂ ਨੂੰ ਜਦ ਲਹੂ ਲੁਹਾਨ ਦੇਖਦਾ ਹਾਂ
ਮੇਰਾ ਅੱਜ ਵੀ ਹੈ ਸੁਪਨਾ ਇੱਕ ਨਵੇ ਭਾਰਤ ਦਾ
ਜਿਥੇ ਹਰ ਹਿੰਦ ਵਾਸੀ ਦੀ ਮੁਸਕਾਨ ਦੇਖਦਾ ਹਾਂ
ਜਿਥੇ ਨਾ ਕੋਈ ਫਿਰਕਾ ਤੇ ਨਾ ਕੋਈ ਮਹਜ਼ਬੀ ਫਸਾਦ
ਜਿਥੇ ਇਨਸਾਨੀਅਤ ਤੇ ਸਿਰ੍ਫ ਇਨ੍ਸਾਨ ਦੇਖਦਾ ਹਾਂ |
***********************************