Sunday, March 13, 2011

ਸਿਗਰਟਨੋਸ਼ੀ ਨਾਲ ਵਧਦੈ ਫੇਫੜੇ ਦੇ ਰੋਗਾਂ ਦਾ ਖਤਰਾ


ਵਾਸ਼ਿੰਗਟਨ  (ਭਾਸ਼ਾ)-ਸਿਗਰਟਨੋਸ਼ੀ ਨੂੰ ਹਮੇਸ਼ਾ ਤੋਂ ਹੀ ਕਈ ਬੀਮਾਰੀਆਂ ਦਾ ਕਾਰਨ ਦੱਸਿਆ ਜਾਂਦਾ ਰਿਹਾ ਹੈ। ਇਕ ਨਵੀਂ ਖੋਜ ਮੁਤਾਬਕ ਇਹ ਫੇਫੜੇ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਵੀ ਵਧਾਉਂਦਾ ਹੈ। ਨਿਊ ਇੰਗਲੈਂਡ ਜਰਨਲ ਮੈਡੀਸਨ ਵਿਚ ਬ੍ਰਿਗਹਮ ਐਂਡ ਵੂਮੰਸ ਹਾਸਪੀਟਲ ਦੇ ਖੋਜੀਆਂ ਵਲੋਂ ਸਿਗਰਟਨੋਸ਼ੀ ਕਰਨ ਵਾਲੇ 12 ਵਿਚੋਂ ਇਕ ਬਾਲਗ ਵਿਚ ਫੇਫੜੇ ਦਾ ਆਕਾਰ ਅਸਾਧਾਰਨ ਦੇਖਿਆ ਗਿਆ। ਅਧਿਐਨ ਕਰਨ ਵਾਲੇ ਹਿਰੋਤੋ ਹਤਾਬੂ ਨੇ ਦੱਸਿਆ ਕਿ ਇਹ ਅਧਿਐਨ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਫੇਫੜੇ ਦੇ ਆਕਾਰ ਨਾਲ ਸਬੰਧਤ ਅਸਮਾਨਤਾਵਾਂ ‘ਤੇ ਰੌਸ਼ਨੀ ਪਾਉਂਦਾ ਹੈ।  ਅਧਿਐਨ ਤਹਿਤ ਖੋਜੀਆਂ ਨੇ 2416 ਮੁਕਾਬਲੇਬਾਜ਼ਾਂ ਦੇ ਫੇਫੜਿਆਂ ਵਿਚ ਮੌਜੂਦ ਅਸਮਾਨਤਾਵਾਂ ਦਾ ਜ਼ਿਕਰ ਕੀਤਾ ਹੈ। ਉਸ ਨੇ ਦੱਸਿਆ ਕਿ ਫੇਫੜੇ ਦੇ ਅਸਾਧਾਰਨ ਹੋਣ ਦਾ ਸੰਬੰਧ ਉਸ ਦੀ ਕੁਲ ਸਮਰੱਥਾ ਦੇ ਘੱਟ ਹੋਣ ਤੋਂ ਹੈ। ਖੋਜੀਆਂ ਨੇ ਇਹ ਵੀ ਦੇਖਿਆ ਕਿ ਸਿਗਰਟਨੋਸ਼ੀ ਕਰਨ ਵਾਲਿਆਂ ਵਿਚ ਅਸਾਧਾਰਨ ਫੇਫੜੇ ਤੋਂ ਉਸ ਦੀ ਆਕਸੀਜਨ ਗ੍ਰਹਿਣ ਕਰਨ ਦੀ ਸਮਰੱਥਾ ਦੇ ਘੱਟ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ।

0 commenti:

Post a Comment