ਊਨੀਓਨੇ ਦੇਲੇ ਕਾਮੇਰਾ ਪੇਨਾਲੀ ਅਨੁਸਾਰ ਯੂਰਪੀ ਕਾਨੂੰਨ ਲਾਗੂ ਹੋਵੇਗਾ
ਇਟਾਲੀਅਨ ਕਾਨੂੰਨੀ ਮਾਹਿਰਾਂ ਅਨੁਸਾਰ ਡਿਪੋਰਟ ਕਰਨ ਦੇ ਕਾਨੂੰਨ ਵਿਚ ਵੱਡੀ ਤਬਦੀਲੀ ਕੀਤੀ ਗਈ ਹੈ। ਨਵੇਂ ਬਦਲਾ ਅਨੁਸਾਰ ਜਿਹੜੇ ਪਹਿਲਾਂ ਤੋਂ ਹੀ ਯੂਰਪ ਵਿਚ ਰਹਿ ਰਹੇ ਹਨ ਅਤੇ ਗੈਰਕਾਨੂੰਨੀ ਹਨ ਉਨ੍ਹਾਂ ਨੂੰ ਸਿਰਫ ਤਾਂ ਹੀ ਡਿਪੋਰਟ ਕੀਤਾ ਜਾਵੇਗਾ ਜੇ ਉਹ ਸਮਾਜ ਲਈ ਜਾਂ ਦੇਸ਼ ਲਈ ਅਸੁਰੱਖਿਅਤ ਹੋਣ। ਅਜਿਹਾ ਨਾ ਹੋਣ 'ਤੇ ਆਮ ਗੈਰਕਾਨੂੰਨੀਆਂ ਨੂੰ ਇਥੇ ਰਹਿਣ ਦਾ ਮੌਕਾ ਪ੍ਰਦਾਨ ਕਰਵਾਇਆ ਜਾਵੇਗਾ।
ਯੂਰਪੀਨ ਯੂਨੀਅਨ ਦੇ ਕ੍ਰਿਮੀਨਲ ਚੈਂਬਰ ਵੱਲੋਂ ਇਸ ਸਬੰਧੀ ਯੂਰਪੀ ਕਾਨੂੰਨ (2008/115/ਈ ਸੀ) ਲਾਗੂ ਕੀਤਾ ਹੈ ਅਤੇ ਇਟਲੀ ਨੂੰ ਇਸ ਸਬੰਧੀ ਨਿਰਦੇਸ਼ ਬੀਤੇ ਸਾਲ ਦਸੰਬਰ ਵਿਚ ਜਾਰੀ ਕੀਤੇ ਗਏ ਸਨ। ਮਾਨਵ ਅਧਿਕਾਰਾਂ ਨੂੰ ਮੁੱਖ ਰੱਖਦਿਆਂ ਯੂਰਪ ਕਮਿਸ਼ਨ ਨੇ ਖੁਲਾਸਾ ਕੀਤਾ ਹੈ ਕਿ ਇਸ ਸਬੰਧੀ ਅਪੀਲ ਇਟਾਲੀਅਨ ਸਰਕਾਰ ਨੂੰ ਭੇਜੀ ਜਾਵੇ ਅਤੇ ਫੈਸਲੇ ਤੋਂ ਅਸੰਤੁਸ਼ਟ ਯੂਰਪੀਅਨ ਕਮਿਸ਼ਨ ਨੂੰ ਵੀ ਲਿਖ ਸਕਦੇ ਹਨ। ਗ੍ਰਿਫ਼ਤਾਰ ਕਰਨ ਅਤੇ ਡਿਪੋਰਟ ਕਰਨ ਦੀ ਨੀਤੀ ਵਿਚ ਵੱਡਾ ਬਦਲਾ ਆਉਣ ਦੀ ਆਸ ਹੈ। ਰੋਬੇਰਤੋ ਮਾਰੋਨੀ ਵੱਲੋਂ ਜਾਰੀ ਕੀਤਾ ਗਿਆ ਪਾਕੇਤੋ ਸਿਕੁਰੇਸਾ, ਜਿਸ ਅਧੀਨ ਅਪੀਲ ਕਰਨ ਦੀ ਵੀ ਗੁੰਜਾਇਸ਼ ਖੋਹ ਲਈ ਗਈ ਸੀ ਹੁਣ ਬਦਲ ਜਾਵੇਗਾ।
ਗੈਰਕਾਨੂੰਨੀ ਵਿਦੇਸ਼ੀ ਜਿਹੜੇ ਦੇਸ਼ ਅਤੇ ਸਮਾਜ ਲਈ ਅਸੁਰੱਖਿਅਤ ਨਹੀਂ ਹਨ ਉਹ ਇਟਲੀ ਵਿਚ ਪੱਕੇ ਹੋ ਸਕਣਗੇ।
0 commenti:
Post a Comment