Showing posts with label dhoni. Show all posts
Showing posts with label dhoni. Show all posts

Thursday, February 3, 2011

ਟੀਮ ਇੰਡੀਆ ਸਭ ਤੋਂ ਮਜਬੂਤ ਦਾਅਵੇਦਾਰ

ਮੁੰਬਈ, 3 ਫਰਵਰੀ-   ਸਾਬਕਾ ਪਾਕਿਸਤਾਨੀ ਕਪਤਾਨ ਇਮਰਾਨ ਖਾਨ ਦਾ ਮੰਨਣਾ ਹੈ ਕਿ ਭਾਰਤ 19 ਫਰਵਰੀ ਤੋਂ ਭਾਰਤੀ ਉਪਮਹਾਂਦੀਪ ਵਿਚ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਖਿਤਾਬ ਦਾ ਸਭ ਤੋਂ ਮਜਬੂਤ ਦਾਅਵੇਦਾਰ ਹੈ। ਇਮਰਾਨ ਨੇ ਕਿਹਾ ਕਿ ਭਰਤੀ ਗੇਂਦਬਾਜੀ ਅਤੇ ਬੱਲੇਬਾਜੀ ਬੇਹੱਦ ਮਜਬੂਤ ਹੈ ਇਸ ਲਈ ਉਨਾਂ੍ਹ ਨੂੰ ਲੱਗਦਾ ਹੈ ਕਿ ਇਸ ਵਿਸ਼ਵ ਕੱਪ ਵਿਚ ਭਾਰਤੀ ਟੀਮ ਦੇ ਜਿੱਤਣ ਦੇ ਮੌਕੇ ਸਭ ਤੋਂ ਦਿਆਦਾ ਹਨ। ਉਨਾਂਹ ਅੱਗੇ ਕਿਹਾ ਹਾਲਾਂਕਿ ਇਹ ਪੱਕੇ ਤੌਰ ‘ਤੇ ਕਹਿਣਾ ਮੁਸ਼ਕਿਲ ਹੈ ਕਿ ਕਿਹੜੀ ਟੀਮ ਵਿਸ਼ਵ ਕੱਪ ਜਿੱਤੇਗੀ। ਇਸ ਬਾਰ 6 ਟੀਮਾਂ ਅਜਿਹੀਆਂ ਹਨ ਜੋ ਜੇਕਰ ਆਪਣੀ ਫ਼ਾਰਮ ਵਿਚ ਹੋਣ ਤਾਂਕਿਸੇ ਵੀ ਟੀਮ ਨੂੰ ਹਰਾ ਸਕਦੀਆਂ ਹਨ ਪਰ ਇਹਨਾਂ ਵਿਚ ਟੀਮ ਇੰਡੀਆ ਦੀ ਜਿੱਤ ਦੇ ਮੌਕੇ ਜਿਆਦਾ ਹਨ। ਟੀਮ ਇੰਡੀਆ ਦਾ ਬੱਲੇਬਾਜੀ ਕ੍ਰਮ ਬੇਹੱਦ ਮਦਬੂਤ ਹੈ ਅਤੇ ਉਸਨੂੰ ਘਰੇਲੂ ਮਦਾਨ ‘ਤੇ ਖੇਡਣ ਦਾ ਲਾਭ ਵੀ ਮਿਲੇਗਾ। ਇਮਰਾਨ ਸਮਝਦੇ ਹਨ ਕਿ ਜ਼ਹੀਰ ਖਾਨ ਇਸ ਸਮੇਂ ਆਪਣੀ ਸਰਵਸ੍ਰਸ਼ਠ ਫਾਰਮ ਵਿਚ ਹਨ। ਭਾਰਤੀ ਟੀਮ ਕੋਲ ਤਜ਼ਰਬੇ ਦੇ ਨਾਲ-ਨਾਲ ਕਾਬਲੀਅਤ ਵੀ ਹੈ।