ਲੰਦਨ, 25 ਜਨਵਰੀ¸ਬ੍ਰਿਟੇਨ ਦਾ ਇਕ 29 ਸਾਲਾ ਵਿਅਕਤੀ ਦੇਸ਼ ਵਿਚ ਸਭ ਤੋਂ ਘਟ ਉਮਰ ਵਿਚ ਨਾਨਾ ਬਣਨ ਲੱਗਾ ਹੈ। ਉਹ 14 ਸਾਲ ਦੀ Àੁਮਰ ਵਿਚ ਪਿਤਾ ਬਣਿਆ ਸੀ ਅਤੇ ਹੁਣ ਉਸ ਦੀ 14 ਸਾਲਾ ਧੀ ਮਾਂ ਬਣਨ ਵਾਲੀ ਹੈ। ਮੀਡੀਆ ਦੀਆਂ ਖਬਰਾਂ ਵਿਚ ਕਿਹਾ ਗਿਆ ਹੈ ਕਿ ਜੋ ਵਿਅਕਤੀ ਨਾਨਾ ਬਣਨ ਵਾਲਾ ਹੈ ਉਸ ਦੀ ਧੀ 15 ਸਾਲ ਦੇ ਪ੍ਰੇਮੀ ਤੋਂ ਗਰਭਵਤੀ ਹੈ ਅਤੇ ਅਗਸਤ ਵਿਚ ਉਸ ਦੇ ਮਾਂ ਬਣਨ ਦੀ ਸੰਭਾਵਨਾ ਹੈ। ਪ੍ਰੇਮੀ-ਪ੍ਰੇਮਿਕਾ ਇਕੋ ਸਕੂਲ ਵਿਚ ਪੜ੍ਹਦੇ ਹਨ ਅਤੇ ਕਈ ਮਹੀਨਿਆਂ ਤੋਂ ਇਕੱਠੇ ਦੇਖੇ ਗਏ ਹਨ। ਲੜਕੀ ਨੇ ਆਪਣੇ ਗਰਭਵਤੀ ਹੋਣ ਦੀ ਖਬਰ ਆਪਣੇ ਮਿੱਤਰਾਂ ਨੂੰ ਫੇਸਬੁੱਕ ‘ਤੇ ਦਿਤੀ। ਉਸ ਨੇ ਕਿਹਾ ਕਿ ਉਹ ਬੱਚਾ ਜੰਮਣ ਤਕ ਸਕੂਲ ਵਿਚ ਰਹਿਣਾ ਚਾਹੁੰਦੀ ਹੈ ਅਤੇ ਉਸ ਨੂੰ ਆਸ ਹੈ ਕਿ ਉਹ ਬਾਅਦ ਵਿਚ ਫਿਰ ਸਕੂਲ ਆਵੇਗੀ। ਉਸ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਸਭ ਤੋਂ ਘੱਟ ਉਮਰ ਵਿਚ ਨਾਨਾ ਬਣਿਆ ਹੈ। ਹੁਣ ਤਕ ਦਾ ਸਭ ਤੋਂ ਛੋਟੀ ਉਮਰ ਦਾ ਨਾਨਾ ਬਣਨ ਦਾ ਰਿਕਾਰਡ ਡੈਲਰਾਈਟ ਦੇ ਨਾਂ ‘ਤੇ ਹੈ।
0 commenti:
Post a Comment