Showing posts with label harbhajan. Show all posts
Showing posts with label harbhajan. Show all posts

Wednesday, February 2, 2011

ਵਿਸ਼ਵ ਕੱਪ ਜਿੱਤਣ ਲਈ ਪੂਰਾ ਜ਼ੋਰ ਲਗਾਵਾਂਗੇ : ਹਰਭਜਨ


ਨਵੀਂ ਦਿੱਲੀ, 2 ਫਰਵਰੀ (ਯੂ. ਐੱਨ. ਆਈ.)- ਭਾਰਤੀ ਸਟਾਰ ਆਫ ਸਪਿਨਰ ਹਰਭਜਨ ਸਿੰਘ ਨੇ ਅੱਜ ਕਿਹਾ ਕਿ ਟੀਮ ਇੰਡੀਆ ਨੇ ਵਿਸ਼ਵ ਕੱਪ ਲਈ ਪੂਰੀ ਤਿਆਰੀ ਕੀਤੀ ਹੈ ਅਤੇ ਇਸ ਵਾਰ ਇਹ ਖਿਡਾਰੀ ਇਹ ਟੂਰਨਾਮੈਂਟ ਜਿੱਤਣ ਲਈ ਆਪਣਾ ਪੂਰਾ ਜ਼ੋਰ ਲਗਾਉਣਗੇ। ਹਰਭਜਨ ਨੇ ਇਥੇ ਇਕ ਪ੍ਰੋਗਰਾਮ ‘ਚ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਸਾਡੀ ਟੀਮ ਇਸ ਵਾਰ ਵਿਸ਼ਵ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅਤੇ ਖਿਤਾਬ ਆਪਣੇ ਨਾਂ ਕਰਨ ‘ਚ ਸਫਲ ਹੋਵੇਗੀ। ਅਸੀਂ ਇਸ ਟੂਰਨਾਮੈਂਟ ਲਈ ਪੂਰੀ ਤਰ੍ਹਾਂ ਤਿਆਰ ਹਾਂ। ਆਪਣਾ ਤੀਜਾ ਵਿਸ਼ਵ ਕੱਪ ਖੇਡਣ ਜਾ ਰਹੇ ਹਰਭਜਨ ਨੇ ਕਿਹਾ ਕਿ ਮੈਂ ਜਦ ਵੀ ਟੀ. ਵੀ. ‘ਤੇ ਕਪਿਲ ਦੇਵ ਨੂੰ 1983 ‘ਚ ਜਿੱਤੀ ਵਿਸ਼ਵ ਕੱਪ ਟਰਾਫੀ ਨਾਲ ਦੇਖਦਾ ਹਾਂ ਤੇ ਰੋਮਾਂਚਿਤ ਹੋ ਜਾਂਦਾ ਹਾਂ। ਮੈਂ ਚਾਹੁੰਦਾ ਹਾਂ ਕਿ ਕਪਿਲ ਦੀ ਟੀਮ ਵਾਂਗ ਸਾਡੀ ਟੀਮ ਵੀ ਇਸ ਵਾਰ ਵਿਸ਼ਵ ਕੱਪ ਜਿੱਤੇ। ਉਨ੍ਹਾਂ ਕਿਹਾ ਕਿ ਵਿਸ਼ਵ ਕੱਪ ਲਈ ਸਾਡੇ ਕੋਲ ਕਾਫੀ ਸੰਤੁਲਿਤ ਟੀਮ ਹੈ। ਸਾਡਾ ਬੱਲੇਬਾਜ਼ੀ ਕ੍ਰਮ ਸਭ ਤੋਂ ਮਜ਼ਬੂਤ ਹੈ। ਜੇ ਅਸੀਂ ਪੂਰੇ ਧਿਆਨ ਨਾਲ ਵਿਸ਼ਵ ਕੱਪ ਦੇ ਹਰ ਮੈਚ ‘ਚ ਉਤਰਦੇ ਹਾਂ ਤਾਂ ਸਾਡੀ ਜਿੱਤ ਪੱਕੀ ਹੈ।